ਢਿੱਡ ''ਚ ਲੁੱਕਾ ਕੇ ਲੈ ਜਾ ਰਿਹਾ ਸੀ 4 ਕਰੋੜ ਦੀ ਹੈਰੋਇਨ, ਗ੍ਰਿਫਤਾਰ

01/03/2021 12:51:55 AM

ਨਵੀਂ ਦਿੱਲੀ - ਏਅਰ ਕਸਟਮ ਡਿਪਾਰਟਮੈਂਟ ਨੇ ਡਰੱਗ ਦੀ ਇੱਕ ਅਨੋਖੀ ਤਸਕਰੀ ਦਾ ਖੁਲਾਸਾ ਕੀਤਾ ਹੈ। ਦੋ ਜਨਵਰੀ 2021 ਨੂੰ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਖੁਫੀਆ ਜਾਣਕਾਰੀ 'ਤੇ ਇੱਕ ਅਫਗਾਨ ਨਾਗਰਿਕ ਨੂੰ ਇੰਟਰਸੈਪਟ ਕੀਤਾ।
ਇਹ ਵੀ ਪੜ੍ਹੋ- ਸਪਾ MLC ਦਾ ਵਿਵਾਦਿਤ ਬਿਆਨ, 'ਨਪੁੰਸਕ ਬਣਾਉਣ ਲਈ ਤਾਂ ਨਹੀਂ ਹੈ ਵੈਕਸੀਨ'

ਜਦੋਂ ਅਫਗਾਨ ਨਾਗਰਿਕ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਲੋਵਰ ਐਬਡੋਮੇਨ ਵਿੱਚ ਕੁੱਝ ਸ਼ੱਕੀ ਸਮਗਰੀ ਵਿਖਾਈ ਦਿੱਤੀ। ਇਸ ਤੋਂ ਬਾਅਦ ਕਸਟਮ ਅਧਿਕਾਰੀ ਦੋਸ਼ੀ ਅਫਗਾਨ ਨਾਗਰਿਕ ਨੂੰ ਹਸਪਤਾਲ ਲੈ ਗਏ ਅਤੇ ਡਾਕਟਰੀ ਪ੍ਰਕਿਰਿਆ ਦੇ ਜ਼ਰੀਏ ਉਸ ਦੇ ਢਿੱਡ 'ਚੋਂ ਪਲਾਸਟਿਕ ਦੇ 89 ਟੈਬਲੇਟ ਬਰਾਮਦ ਕੀਤੇ। 
ਇਹ ਵੀ ਪੜ੍ਹੋ- ਟਿਕਰੀ ਬਾਰਡਰ ਵਿਖੇ ਮਾਪਿਆਂ ਦਾ ਇਕਲੌਤਾ ਪੁੱਤਰ ਕਿਸਾਨ ਮੋਰਚੇ 'ਚ ਸ਼ਹੀਦ

ਅਫਗਾਨ ਨਾਗਰਿਕ ਦੇ ਢਿੱਡ 'ਚੋਂ ਬਰਾਮਦ 89 ਪਲਾਸਟਿਕ ਕੈਪਸੂਲ ਨਾਲ ਲੱਗਭੱਗ 635 ਗ੍ਰਾਮ ਪਾਉਡਰ ਨਿਕਲਿਆ ਗਿਆ। ਕਸਟਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕੈਪਸੂਲ 'ਚੋਂ ਬਰਾਮਦ ਪਾਉਡਰ ਦੀ ਨਾਰਕੋਟਿਕਸ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਫੇਦ ਪਾਉਡਰ ਕੁੱਝ ਹੋਰ ਨਹੀਂ ਸਗੋਂ ਹੈਰੋਇਨ ਹੈ। ਕਸਟਮ ਅਧਿਕਾਰੀਆਂ ਦੇ ਅਨੁਸਾਰ ਇਸ ਹੈਰੋਇਨ ਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤ 4 ਕਰੋੜ 50 ਲੱਖ ਰੁਪਏ ਹੈ। ਦੋਸ਼ੀ ਅਫਗਾਨ ਨਾਗਰਿਕ ਨੂੰ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਰਾਮਦ ਹੈਰੋਇਨ ਨੂੰ ਜ਼ਬਤ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


Inder Prajapati

Content Editor

Related News