ਲਾਰੈਂਸ ਬਿਸ਼ਨੋਈ ਦੇ ਨਾਮ ''ਤੇ ਰੰਗਦਾਰੀ ਮੰਗਣ ਵਾਲੇ 4 ਗ੍ਰਿਫ਼ਤਾਰ

Sunday, Aug 21, 2022 - 11:01 AM (IST)

ਲਾਰੈਂਸ ਬਿਸ਼ਨੋਈ ਦੇ ਨਾਮ ''ਤੇ ਰੰਗਦਾਰੀ ਮੰਗਣ ਵਾਲੇ 4 ਗ੍ਰਿਫ਼ਤਾਰ

ਗੁਰੂਗ੍ਰਾਮ (ਭਾਸ਼ਾ)- ਹਰਿਆਣਾ 'ਚ ਗੁਰੂਗ੍ਰਾਮ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਦੁਬਈ ਤੋਂ ਸੰਚਾਲਿਤ ਗਿਰੋਹ ਨਾਲ ਸਬੰਧ ਰੱਖਣ ਵਾਲੇ ਚਾਰ ਵਿਅਕਤੀਆਂ ਨੂੰ ਜ਼ਬਰੀ ਵਸੂਲੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਗਿਰੋਹ ਦੀ ਜਾਣਕਾਰੀ ਇਕ ਪ੍ਰਾਪਰਟੀ ਡੀਲਰ ਤੋਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਤੋਂ ਬਾਅਦ ਸਾਹਮਣੇ ਆਈ ਹੈ। ਪੁਲਸ ਨੇ ਦੱਸਿਆ ਕਿ 30 ਜੁਲਾਈ ਨੂੰ ਇਕ ਪ੍ਰਾਪਰਟੀ ਡੀਲਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਇਕ ਅਣਜਾਣ ਨੰਬਰ ਤੋਂ ਵਟਸਐਪ 'ਤੇ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ। ਸ਼ਿਕਾਇਤਕਰਤਾ ਨੇ ਦੱਸਿਆ,''ਫ਼ੋਨ ਕਰਨ ਵਾਲਿਆਂ ਨੇ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ 'ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।'' ਪੁਲਸ ਨੇ ਕਿਹਾ ਕਿ ਸ਼ਿਕਾਇਤ ਦਰਜ ਕਰ ਕੇ ਕ੍ਰਾਈਮ ਬਰਾਂਚ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

PunjabKesari

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਿਤਿਕ, ਗੁਲਸ਼ਨ, ਬੰਟੀ ਕੁਮਾਰ ਅਤੇ ਸੰਦੀਪ ਉਰਫ਼ ਸੈਂਡੀ ਵਜੋਂ ਹੋਈ ਹੈ। ਮੁਲਜ਼ਮ ਲਾਰੈਂਸ ਬਿਸ਼ਨੋਈ ਦੇ ਨਾਮ 'ਤੇ ਰੰਗਦਾਰੀ ਮੰਗਦੇ ਸਨ। ਪੁਲਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ 99 ਡੈਬਿਟ ਕਾਰਡ, 62 ਸਿਮ ਕਾਰਡ ਅਤੇ 23 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਪੁਲਸ ਅਨੁਸਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਵਸੂਲੀ ਕਰਨ ਵਾਲੇ ਗਿਰੋਹ ਦੇ ਮੈਂਬਰ ਪਾਕਿਸਤਾਨ ਅਤੇ ਦੁਬਈ ਵਿਚ ਰਹਿੰਦੇ ਹਨ ਅਤੇ ਫਿਰੌਤੀ ਮੰਗਣ ਲਈ ਫ਼ੋਨ ਕਰਦੇ ਹਨ। ਪੁਲਸ ਨੇ ਕਿਹਾ ਕਿ ਪਾਕਿਸਤਾਨ ਅਤੇ ਦੁਬਈ ਵਿਚ ਰਹਿਣ ਵਾਲੇ ਗਿਰੋਹ ਦੇ ਮੈਂਬਰ ਲੋਕਾਂ ਨੂੰ ਆਨਲਾਈਨ ਠਗਦੇ ਹਨ ਅਤੇ ਧਮਕੀ ਭਰੀਆਂ ਕਾਲਾਂ ਰਾਹੀਂ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਸਹਾਇਕ ਪੁਲਸ ਕਮਿਸ਼ਨਰ (ਅਪਰਾਧ) ਪ੍ਰੀਤ ਪਾਲ ਸਿੰਘ ਸਾਂਗਵਾਨ ਨੇ ਦੱਸਿਆ,“ਜਿਸ ਬੈਂਕ ਖਾਤੇ ਵਿਚ ਪ੍ਰਾਪਰਟੀ ਡੀਲਰ ਨੂੰ ਪੈਸੇ ਭੇਜਣ ਲਈ ਕਿਹਾ ਗਿਆ ਸੀ, ਉਸ ਨੂੰ ਮੁਲਜ਼ਮ ਨੇ ਬਿਹਾਰ ਦੇ ਇਕ ਵਿਅਕਤੀ ਨੂੰ 25,000 ਰੁਪਏ ਦੇ ਕੇ ਖਰੀਦਿਆ ਸੀ। ਮੁਲਜ਼ਮਾਂ ਕੋਲ ਉਸ ਖਾਤੇ ਦਾ ਡੈਬਿਟ ਕਾਰਡ ਵੀ ਸੀ ਅਤੇ ਉਹ ਮੋਬਾਈਲ ਰਾਹੀਂ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰ ਰਹੇ ਸਨ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News