ਮੀਂਹ ਕਾਰਨ ਦੁਬਈ ਏਅਰਪੋਰਟ ''ਚ ਭਰਿਆ ਪਾਣੀ, ਏਅਰ ਇੰਡੀਆ ਦੀਆਂ 4 ਉਡਾਣਾਂ ਰੱਦ
Saturday, Jan 11, 2020 - 10:44 PM (IST)

ਨਵੀਂ ਦਿੱਲੀ/ਦੁਬਈ - ਦੁਬਈ 'ਚ ਕੱਲ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿੱਥੇ ਮੌਸਮ ਠੰਡਾ ਹੋਇਆ ਹੈ ਪਰ ਇਸੇ ਕਾਰਨ ਦੁਬਈ ਏਅਰਪੋਰਟ 'ਚ ਪਾਣੀ ਭਰ ਗਿਆ ਹੈ। ਜਿਸ ਕਾਰਨ ਏਅਰ ਇੰਡੀਆ ਨੇ ਆਪਣੀਆਂ ਅੱਜ ਦੀਆਂ ਦੁਬਈ ਜਾਣ ਵਾਲੀਆਂ 4 ਫਲਾਈਟਾਂ ਰੱਦ ਕਰ ਦਿੱਤੀਆਂ ਹਨ। ਇਸ ਦੀ ਜਾਣਕਾਰੀ ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਨੇ ਦਿੱਤੀ ਹੈ।