ਮਾਰੀਸ਼ਸ ਨਾਲ ਵਿੱਤੀ ਸੇਵਾਵਾਂ ਅਤੇ ਦੋਹਰੇ ਟੈਕਸ ਤੋਂ ਬਚਣ ਵਰਗੇ ਖੇਤਰਾਂ ’ਚ 4 ਸਮਝੌਤੇ
Thursday, Mar 14, 2024 - 10:50 AM (IST)
ਪੋਰਟ ਲੁਈਸ (ਭਾਸ਼ਾ) - ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਇਥੇ ਪ੍ਰਵਾਸੀ ਘਾਟ ਅਤੇ ਅੰਤਰਰਾਸ਼ਟਰੀ ਮਿਊਜ਼ੀਅਮ ਵਿਖੇ ਬਹਾਦਰ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁਰਮੂ ਇਥੇ ਤਿੰਨ ਦਿਨਾਂ ਦੌਰੇ ’ਤੇ ਹਨ, ਜਿਸ ਦੌਰਾਨ ਉਹ ਮੰਗਲਵਾਰ ਨੂੰ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਸਨ।
ਇਹ ਵੀ ਪੜ੍ਹੋ : ਕਾਰ 'ਚ ਸਾਰੀਆਂ ਸਵਾਰੀਆਂ ਲਈ ਸੀਟ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ, ਜੇਕਰ ਨਹੀਂ ਪਹਿਨੀ ਤਾਂ ਵੱਜੇਗਾ ਅਲਾਰਮ
ਰਾਸ਼ਟਰਪਤੀ ਮੁਰਮੂ ਨੇ 16 ਪੌੜੀਆਂ ਚੜ੍ਹੀਆਂ, ਜਿੱਥੇ ਭਾਰਤ ਤੋਂ ਆਏ ਮਜ਼ਦੂਰਾਂ ਨੇ ਲਗਭਗ ਦੋ ਸਦੀਆਂ ਪਹਿਲਾਂ ਮਾਰੀਸ਼ਸ ਵਿਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ। ਦੋਵਾਂ ਥਾਵਾਂ ’ਤੇ ਰਾਸ਼ਟਰਪਤੀ ਮੁਰਮੂ ਦਾ ਨਿੱਘਾ ਸਵਾਗਤ ਕੀਤਾ ਗਿਆ। ਬ੍ਰਿਟਿਸ਼ ਸਰਕਾਰ ਨੇ 1834 ਵਿਚ ਗੁਲਾਮਾਂ ਦੀ ਥਾਂ ’ਤੇ ਆਜ਼ਾਦ ਮਜ਼ਦੂਰਾਂ ਦੀ ਵਰਤੋਂ ਦੇ ਇਕ ਮਹੱਤਵਪੂਰਨ ਪ੍ਰਯੋਗ ਵਜੋਂ ਮਾਰੀਸ਼ਸ ਟਾਪੂ ਨੂੰ ਚੁਣਿਆ ਸੀ।
ਇਹ ਵੀ ਪੜ੍ਹੋ : Mutual Fund 'ਚ ਔਰਤਾਂ ਕਰ ਰਹੀਆਂ ਹਨ ਭਾਰੀ ਨਿਵੇਸ਼, 21% ਵਧੀ ਹਿੱਸੇਦਾਰੀ
ਭਾਰਤ ਅਤੇ ਮਾਰੀਸ਼ਸ ਨੇ ਮਜ਼ਬੂਤ ਦੁਵੱਲੀ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ ਲਈ ਵਿੱਤੀ ਸੇਵਾਵਾਂ ਅਤੇ ਦੋਹਰੇ ਟੈਕਸ ਤੋਂ ਬਚਣ ਵਰਗੇ ਖੇਤਰਾਂ ਵਿਚ 4 ਸਮਝੌਤਿਆਂ ’ਤੇ ਦਸਤਖਤ ਕੀਤੇ।
ਇਹ ਵੀ ਪੜ੍ਹੋ : ਹੁਣ ਤੁਸੀਂ ਨਹੀਂ ਖਾ ਸਕੋਗੇ ਗੋਭੀ ਮੰਚੂਰੀਅਨ ਅਤੇ ਕਾਟਨ ਕੈਂਡੀ, ਇਨ੍ਹਾਂ ਭੋਜਨ ਪਦਾਰਥਾਂ 'ਤੇ ਲੱਗੀ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8