ਭਾਰਤ ’ਚ ਪਹਿਲੀ ਵਾਰ ਹੋਇਆ 3ਡੀ ਵਿਆਹ- 500 ਗੈਸਟ ਵੀ ਹੋਏ ਸ਼ਾਮਲ

Friday, Feb 11, 2022 - 10:33 PM (IST)

ਨਵੀਂ ਦਿੱਲੀ- ਮੈਟਾਵਰਸ ਦਾ ਕ੍ਰੇਜ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅਜੇ ਹਾਲ ਹੀ ਵਿਚ ਇਕ ਭਾਰਤੀ ਜੋੜੇ ਨੇ ਮੈਟਾਵਰਸ ’ਤੇ ਵੇਡਿੰਗ ਰਿਸ਼ੈਪਸ਼ਨ ਰੱਖੀ ਸੀ। ਹੁਣ ਭਾਰਤ ਵਿਚ ਪਹਿਲੀ ਵਾਰ ਮੈਟਾਵਰਸ ਵਿਚ ਵਿਆਹ ਹੋਇਆ ਹੈ। ਲਾੜੇ ਅਭਿਜੀਤ ਅਤੇ ਲਾੜੀ ਸੰਸਰਤੀ ਨੇ ਵਰਚੁਅਲ ਦੁਨੀਆ 'ਚ ਵਿਆਹ ਕੀਤਾ ਹੈ। ਇਸ ਵਿਚ 500 ਮਹਿਮਾਨ (ਗੈਸਟ) ਵੀ ਸ਼ਾਮਲ ਹੋਏ।

ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ ਵਨ ਡੇ ਸੀਰੀਜ਼ 'ਚ 3-0 ਨਾਲ ਕੀਤਾ ਕਲੀਨ ਸਵੀਪ
ਬਣਿਆ ਪਹਿਲਾ ਭਾਰਤੀ ਜੋੜਾ
ਇਸ ਸਬੰਧੀ ਇਕ ਵੈੱਬਸਾਈਟ ਨੇ ਰਿਪੋਰਟ ਕੀਤੀ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਭਿਜੀਤ ਅਤੇ ਸੰਸਰਤੀ 3ਡੀ ਮੈਟਾਵਰਸ ਵਿਚ ਵਿਆਹ ਕਰਨ ਵਾਲਾ ਪਹਿਲਾ ਭਾਰਤੀ ਜੋੜਾ ਬਣ ਗਿਆ ਹੈ। ਵਿਆਹ ਭਾਰਤੀ ਮੈਟਾਵਰਸ ਪਲੇਟਫਾਮਰ (ਯੁੱਗ ਮੈਟਾਵਰਸ) ਵਿਚ ਹੋਇਆ। ਜੋੜੇ ਦੇ ਡਿਜੀਟਲ ਰੂਪ ਨੇ ਸੇਰੇਮਨੀ ਵਿਚਾਲੇ ਸਾਈਟ ਵੇਨਿਊ ’ਤੇ ਹੋਸਟ ਕੀਤਾ। ਜਿੱਥੇ ਮਹਿਮਾਨ ਆਪਣੇ ਡਿਜੀਟਲ ਰੂਪ ਰਾਹੀਂ ਇਸ ਈਵੈਂਟ ’ਚ ਸ਼ਾਮਲ ਹੋਏ। ਇਹ ਵਿਆਹ ਬੀਤੇ ਦਿਨ ਭੋਪਾਲ ਵਿਚ ਹੋਇਆ।

ਇਹ ਖ਼ਬਰ ਪੜ੍ਹੋ-  AUS v SL: ਆਸਟਰੇਲੀਆ ਨੇ ਪਹਿਲੇ ਟੀ20 ਮੈਚ 'ਚ ਸ਼੍ਰੀਲੰਕਾ ਨੂੰ 20 ਦੌੜਾਂ ਨਾਲ ਹਰਾਇਆ
ਦੋਹਾਂ ਦੀ ਮੁਲਾਕਾਤ ਹੋਈ ਸੀ ਮੈਟਰੀਮੋਨੀਅਲ ਸਾਈਟ ’ਤੇ
ਟੇਕ ਇੰਟਰਪ੍ਰੇਨਿਓਰ ਅਭਿਜੀਤ ਗੋਇਲ ਅਤੇ ਡਾ. ਸੰਸਰਤੀ ਇਕ-ਦੂਸਰੇ ਨਾਲ ਮੈਟਰੀਮੋਨੀਅਲ ਸਾਈਟ ’ਤੇ ਮਿਲੇ ਸਨ। ਉਹ ਇਸ ਵਿਆਹ ਵਿਚ ਆਪਣੇ ਦੁਨੀਆ ਭਰ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਸਨ। ਇਸ ਕਾਰਨ ਉਨ੍ਹਾਂ ਵਰਚੁਅਲ ਪਲੇਟਫਾਲਮ ’ਤੇ ਵਿਆਹ ਕਰਨ ਦਾ ਫੈਸਲਾ ਕੀਤਾ। ਤੁਹਾਨੂੰ ਦੱਸ ਦਈਏ ਕਿ ਮੈਟਾਵਰਸ ਇਕ ਤਰ੍ਹਾਂ ਦਾ ਵਰੁਅਲ ਵਰਲਡ ਹੈ ਜਿਥੇ ਲੋਕ ਡਿਜੀਟਲ ਵਰਲਡ ਵਿਚ ਆਪਣੀ ਵਰਚੁਅਲ ਆਈਡੈਂਟਿਟੀ ਨਾਲ ਐਂਟਰ ਕਰ ਸਕਦੇ ਹਨ। ਇਸ ਵਰਚੁਅਲ ਸਪੇਸ ਵਿਚ ਲੋਕ ਹੈਂਗਆਊਟ ਕਰ ਸਕਦੇ ਹਨ ਜਾਂ ਦੋਸਤਾਂ ਨਾਲ ਮਿਲ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਪਹਿਲਾਂ ਤਮਿਲਨਾਡੁ ਦੇ ਇਕ ਜੋੜੇ ਨੇ ਆਪਣੇ ਵੇਡਿੰਡ ਰਿਸੈਪਸ਼ਨ ਨੂੰ ਮੈਟਾਵਰਸ ਵਿਚ ਹੀ ਰੱਖਿਆ ਸੀ ਜਿਥੇ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ। ਇਸ ਵਿਚ ਲਾੜੀ ਦੇ ਸਵਰਗੀ ਪਿਤਾ ਦਾ ਵੀ ਵਰਚੁਅਲ ਰੂਪ ਮੌਜੂਦ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News