ਹੋਮਗਾਰਡ ਦੀ ਹੱਤਿਆ ਕਰਨ ਦੇ ਦੋਸ਼ ''ਚ 36 ਲੋਕਾਂ ਗ੍ਰਿਫਤਾਰ
Tuesday, Sep 08, 2020 - 03:31 AM (IST)

ਭੁਵਨੇਸ਼ਵਰ - ਓਡਿਸ਼ਾ 'ਚ ਸੋਮਵਾਰ ਨੂੰ ਇੱਕ ਹੋਮਗਾਰਡ ਬਨਬਾਸੀ ਮਹਾਰਾਣਾ ਦੀ ਹੱਤਿਆ ਕਰਨ ਦੇ ਦੋਸ਼ 'ਚ 36 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਇਹ ਹੋਮਗਾਰਡ ਪੁਲਸ ਟੀਮ ਦਾ ਹੀ ਇੱਕ ਹਿੱਸਾ ਸੀ। ਇਹ 36 ਵਿਅਕਤੀ ਜੰਗਲ ਖੇਤਰ 'ਚ ਬਹੁਤ ਸਮੇਂ ਤੋਂ ਗਾਂਜੇ ਦੀ ਭਾਰੀ ਮਾਤਰਾ 'ਚ ਤਸਕਰੀ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗਾਂਜਾ ਤਸਕਰਾਂ ਨੇ ਪੁਲਸ ਦਲ 'ਤੇ ਹਮਲਾ ਕੀਤਾ ਅਤੇ ਹੋਮਗਾਰਡ ਬਨਬਾਸੀ ਮਹਾਰਾਣਾ ਦੀ ਹੱਤਿਆ ਕਰ ਦਿੱਤੀ। ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਬਣਦੀ ਕਾਰਵਾਈ ਕਰ ਰਹੀ ਹੈ।