ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲ ''ਚ 16 ਬੱਚਿਆਂ ਸਮੇਤ 35 ਮਰੀਜ਼ਾਂ ਦੀ ਮੌਤ

Wednesday, Oct 04, 2023 - 09:13 AM (IST)

ਮਹਾਰਾਸ਼ਟਰ ਦੇ ਸਰਕਾਰੀ ਹਸਪਤਾਲ ''ਚ 16 ਬੱਚਿਆਂ ਸਮੇਤ 35 ਮਰੀਜ਼ਾਂ ਦੀ ਮੌਤ

ਮੁੰਬਈ- ਮਹਾਰਾਸ਼ਟਰ ਦੇ ਨਾਂਦੇੜ ਦੇ ਸਰਕਾਰੀ ਹਸਪਤਾਲ 'ਚ ਮੰਗਲਵਾਰ ਦੇਰ ਰਾਤ 7 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 4 ਬੱਚੇ ਦੱਸੇ ਜਾ ਰਹੇ ਹਨ। ਬੀਤੇ ਦਿਨ ਖ਼ਬਰ ਆਈ ਸੀ ਕਿ ਹਸਪਤਾਲ 'ਚ 24 ਘੰਟਿਆਂ 'ਚ 24 ਲੋਕਾਂ ਦੀ ਮੌਤ ਹੋਈ ਸੀ। 48 ਘੰਟਿਆਂ ਬਾਅਦ ਡਾ. ਸ਼ੰਕਰਰਾਵ ਚੌਹਾਨ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ। ਜਿਨ੍ਹਾਂ 'ਚ 16  ਬੱਚੇ ਸਨ। ਇਸ ਦੇ ਬਾਅਦ ਤੋਂ ਸੂਬੇ 'ਚ ਹੜਕੰਪ ਮਚਿਆ ਹੋਇਆ ਹੈ। ਮਹਾਰਾਸ਼ਟਰ ਦੇ ਮੈਡੀਕਲ ਸਿੱਖਿਆ ਮੰਤਰੀ ਹਸਨ ਮੁਸ਼ਰੀਫ਼ ਨੇ ਕਿਹਾ ਕਿ ਅਸੀਂ ਪੂਰੀ ਜਾਂਚ ਕਰਾਂਗੇ। ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਇਸ ਸੰਬੰਧ 'ਚ ਜਾਣਕਾਰੀ ਦਿੱਤੀ ਹੈ। ਮੈਂ ਹਸਪਤਾਲ ਦਾ ਦੌਰਾ ਕਰਾਂਗੇ ਅਤੇ ਡਾਕਟਰਾਂ ਦੀ ਇਕ ਕਮੇਟੀ ਵੀ ਬਣਾਈ ਜਾਵੇਗੀ। 

ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ

ਉੱਥੇ ਹੀ ਹਸਪਤਾਲ ਦੇ ਡੀਨ ਡਾ. ਸ਼ਾਮਰਾਵ ਵਕੋਡੇ ਨੇ ਹਸਪਤਾਲ 'ਤੇ ਲੱਗੇ ਲਾਪਰਵਾਹੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਨਾ ਤਾਂ ਦਵਾਈਆਂ ਦੀ  ਘਾਟ ਹੈ ਅਤੇ ਨਾ ਹੀ ਇੱਥੇ ਡਾਕਟਰਾਂ ਦੀ ਘਾਟ ਹੈ। ਉਨ੍ਹਾਂ ਦੱਸਿਆ ਕਿ ਇਲਾਜ ਦੇ ਬਾਵਜੂਦ ਮਰੀਜ਼ 'ਤੇ ਇਲਾਜ ਦਾ ਕੋਈ ਅਸਰ ਨਹੀਂ ਹੋਇਆ। ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਡੀਨ ਨੇ ਦੱਸਿਆ ਕਿ ਸਤੰਬਰ 30 ਤੋਂ ਲੈ ਕੇ ਇਕ ਅਕਤੂਬਰ ਦਰਮਿਆਨ ਪੈਦਾ ਹੋਏ 12 ਬੱਚਿਆਂ ਦੀ ਮੌਤ ਹੋਈ ਹੈ। ਬੱਚਿਆਂ ਦੀ ਮੌਤ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਰੇ ਬੱਚੇ ਤਿੰਨ ਦਿਨ ਦੇ ਸਨ ਅਤੇ ਉਨ੍ਹਾਂ ਦਾ ਭਾਰ ਵੀ ਬਹੁਤ ਘੱਟ ਸੀ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News