JAP ਦੇ 35 ਜਵਾਨ ਅਚਾਨਕ ਹੋ ਗਏ ਬਿਮਾਰ, ਹਸਪਤਾਲ ''ਚ ਕਰਵਾਉਣਾ ਪਿਆ ਦਾਖ਼ਲ

Saturday, Mar 18, 2023 - 02:56 AM (IST)

JAP ਦੇ 35 ਜਵਾਨ ਅਚਾਨਕ ਹੋ ਗਏ ਬਿਮਾਰ, ਹਸਪਤਾਲ ''ਚ ਕਰਵਾਉਣਾ ਪਿਆ ਦਾਖ਼ਲ

ਰਾਂਚੀ (ਭਾਸ਼ਾ): ਝਾਰਖੰਡ ਆਰਮਡ ਪੁਲਸ ਦੇ 35 ਜਵਾਨ ਸ਼ੁੱਕਰਵਾਰ ਸਵੇਰੇ ਬਿਮਾਰ ਹੋ ਗਏ। ਉਨ੍ਹਾਂ ਨੂੰ ਸਿਰ ਵਿਚ ਦਰਦ, ਉਲਟੀਆਂ ਦੀ ਸਮੱਸਿਆ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਅੰਦਰੋਂ ਇੰਟਰਵਿਊ ਦਾ ਮਾਮਲਾ ਪੁੱਜਾ ਹਾਈ ਕੋਰਟ

ਜੇ.ਏ.ਪੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ 17 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਦਕਿ 18 ਨੂੰ ਸਦਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਬਿਮਾਰ ਪੈਣ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News