ਟਰੱਕ ''ਚ ਲਿਜਾਇਆ ਜਾ ਰਿਹਾ ਸੀ 35 ਕਰੋੜ ਦਾ ਸੋਨਾ, 5 ਗ੍ਰਿਫਤਾਰ

Thursday, Nov 19, 2020 - 10:43 PM (IST)

ਟਰੱਕ ''ਚ ਲਿਜਾਇਆ ਜਾ ਰਿਹਾ ਸੀ 35 ਕਰੋੜ ਦਾ ਸੋਨਾ, 5 ਗ੍ਰਿਫਤਾਰ

ਨਵੀਂ ਦਿੱਲੀ - ਰਾਜਧਾਨੀ ਦਿੱਲੀ 'ਚ ਮਾਲ ਅਤੇ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਸੋਨੇ ਦੀ ਇੱਕ ਵੱਡੀ ਖੇਪ ਫੜਦੇ ਹੋਏ ਤਸ‍ਕਰੀ ਕਰ ਰਹੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਜ਼ਬ‍ਤ ਕੀਤੇ ਗਏ ਸੋਨੇ ਦਾ ਭਾਰ 66.4 ਕਿੱਲੋ ਹੈ ਅਤੇ ਇਸ ਦੀ ਕੀਮਤ ਕਰੀਬ 35 ਕਰੋੜ ਰੁਪਏ ਹੈ। ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੋਨਾ ਭਾਰਤ-ਮ‍ਿਆਂਮਾਰ ਸਰਹੱਦ ਤੋਂ ਤਸ‍ਕਰੀ ਕਰ ਲਿਆਇਆ ਗਿਆ ਸੀ ਅਤੇ ਟਰੱਕ ਦੇ ਫਿਊਲ ਟੈਂਕ 'ਚ ਲੁੱਕਾ ਕੇ ਪੰਜਾਬ ਲਿਜਾਇਆ ਜਾ ਰਿਹਾ ਸੀ।

ਡੀ.ਆਰ.ਆਈ. ਨੂੰ ਖੁਫੀਆ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਟਰੱਕ ਨੂੰ ਫੜਿਆ। ਉਸ ਤੋਂ ਬਾਅਦ ਟਰੱਕ ਨੂੰ ਡੀ.ਆਰ.ਆਈ. ਦਫਤਰ ਲਿਆਇਆ ਗਿਆ। ਟਰੱਕਾਂ ਦੀ ਬਰੀਕੀ ਨਾਲ ਜਾਂਚ ਕਰਨ 'ਤੇ 166 ਗ੍ਰਾਮ ਦੀਆਂ 400 ਛੜਾਂ ਬਰਾਮਦ ਹੋਈਆਂ। ਇਨ੍ਹਾਂ ਦਾ ਕੁਲ ਭਾਰ 66.4 ਕਿੱਲੋ ਅਤੇ ਕੀਮਤ 35 ਕਰੋੜ ਰੁਪਏ ਹੈ। ਸੋਨੇ ਨੂੰ ਟਰੱਕਾਂ ਦੇ ਫਿਊਲ ਟੈਂਕ 'ਚ ਲੁਕਾਇਆ ਗਿਆ ਸੀ। ਇਸ ਮਾਮਲੇ 'ਚ 5 ਲੋਕਾਂ ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Inder Prajapati

Content Editor

Related News