ਅਹਿਮਦਾਬਾਦ ''ਚ ਮਿਲੇ ਕੋਰੋਨਾ ਦੇ 334 ''ਸੁਪਰ ਸਪ੍ਰੇਡਰਸ''

Monday, May 11, 2020 - 12:37 AM (IST)

ਅਹਿਮਦਾਬਾਦ ''ਚ ਮਿਲੇ ਕੋਰੋਨਾ ਦੇ 334 ''ਸੁਪਰ ਸਪ੍ਰੇਡਰਸ''

ਅਹਿਮਦਾਬਾਦ/ਨਵੀਂ ਦਿੱਲੀ (ਏਜੰਸੀਆਂ) - ਗੁਜਰਾਤ ਦੇ ਅਹਿਮਦਾਬਾਦ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 334 'ਸੁਪਰ ਸਪ੍ਰੇਡਰਸ' (ਜ਼ਿਆਦਾ ਲੋਕਾਂ ਵਿਚ ਵਾਇਰਸ ਫੈਲਾਉਣ ਵਾਲੇ ਸ਼ਖਸ) ਪਾਏ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਇਕ ਮੁੱਖ ਕਾਰਨ ਹੈ ਕਿ ਜਿਸ ਕਰਕੇ ਇਥੇ ਕਰਿਆਨਾ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਨੂੰ 15 ਮਈ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਜ਼ਿਲੇ ਵਿਚ ਕੋਰੋਨਾਵਾਇਰਸ ਸਬੰਧੀ ਨਿਗਰਾਨੀ ਅਤੇ ਤਾਲਮੇਲ ਸਥਾਪਿਤ ਕਰਨ ਲਈ ਨਿਯੁਕਤ ਕੀਤੇ ਗਏ ਮੁੱਖ ਸਕੱਤਰ ਰਾਜੀਵ ਗੁਪਤਾ ਨੇ ਕਿਹਾ ਕਿ 2 ਦਿਨਾਂ ਵਿਚ ਕਰੀਬ 2000 ਸ਼ੱਕੀ ਸੁਪਰ ਸਪ੍ਰੇਡਰਸ ਦੀ ਸਕ੍ਰੀਨਿੰਗ ਕੀਤੀ ਗਈ ਹੈ ਅਤੇ ਨਗਰ ਪਾਲਿਕਾ ਨੇ 7 ਮਈ ਤੋਂ 15 ਮਈ ਤੱਕ ਭਾਵ ਇਕ ਹਫਤੇ ਲਈ ਦੁੱਧ ਅਤੇ ਦਵਾਈਆਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਣ ਦਾ ਨਿਰੇਦਸ਼ ਦਿੱਤਾ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਹਿਮਦਾਬਾਦ ਵਿਚ ਕਰੀਬ 14 ਹਜ਼ਾਰ ਸੁਪਰ ਸਪ੍ਰੇਡਰ ਹੋ ਸਕਦੇ ਹਨ ਅਤੇ ਅਗਲੇ 3 ਦਿਨਾਂ ਵਿਚ ਇਨਾਂ ਸਾਰਿਆਂ ਦੀ ਸਕ੍ਰੀਨਿੰਗ ਕਰਾਉਣ ਦਾ ਫੈਸਲਾ ਲਿਆ ਗਿਆ ਹੈ। ਉਧਰ, ਦਿੱਲੀ ਵਿਚ 400 ਸਿਹਤ ਕਰਮੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।


author

Khushdeep Jassi

Content Editor

Related News