ਰੇਲਵੇ ਲਾਈਨ ''ਤੇ ਮਿਲੀ 32000 ਕਿਲੋਵਾਟ ਤਾਰ, ਜਾਂਚ ''ਚ ਜੁਟੀ ਪੁਲਸ

Tuesday, Oct 15, 2024 - 12:46 PM (IST)

ਹਲਦਵਾਨੀ (ਵਾਰਤਾ)- ਰੇਲਵੇ ਲਾਈਨ ’ਤੇ ਪਈ ਹੋਈ 32000 ਕਿਲੋਵਾਟ ਦੀ ਭਾਰੀ ਤਾਰ ਮਿਲੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੀ ਇਹ ਦੇਸ਼ ਦੇ ਹੋਰ ਹਿੱਸਿਆਂ ਵਾਂਗ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ? ਰੇਲਵੇ ਪੁਲਸ ਵੀ ਇਸ ਮਾਮਲੇ ਦੀ ਵੱਖ-ਵੱਖ ਪਖਾਂ ਤੋਂ ਜਾਂਚ ਕਰ ਰਹੀ ਹੈ। ਇਹ ਮਾਮਲਾ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਟੀਮਾ ਦਾ ਹੈ। ਜਾਣਕਾਰੀ ਮੁਤਾਬਕ ਦੇਹਰਾਦੂਨ ਤੋਂ ਟਨਕਪੁਰ ਐਕਸਪ੍ਰੈੱਸ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਹਰ ਰੋਜ਼ ਦੀ ਤਰ੍ਹਾਂ ਆਪਣੀ ਮੰਜ਼ਿਲ ਟਨਕਪੁਰ ਆ ਰਹੀ ਸੀ।

ਖਟੀਮਾ ਦੇ ਚਕਰਪੁਰ ’ਚ ਟਰੇਨ ਡਰਾਈਵਰ ਨੇ ਰੇਲਵੇ ਲਾਈਨ ’ਤੇ ਇਕ ਭਾਰੀ ਚੀਜ਼ ਪਈ ਵੇਖੀ। ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਨੂੰ ਰੋਕ ਦਿੱਤਾ। ਉਸ ਨੇ ਵੇਖਿਆ ਕਿ ਰੇਲਵੇ ਲਾਈਨ ’ਤੇ ਭਾਰੀ ਤਾਰਾਂ ਪਈਆਂ ਹੋਈਆਂ ਹਨ। ਪੁਲਸ ਨੇ ਤਾਰਾਂ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਪੁਲਸ ਜਾਂਚ 'ਚ ਜੁਟ ਗਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News