ਕੇਰਲ ’ਚ ਫੈਲ ਰਿਹਾ ਅਫਰੀਕੀ ਸਵਾਈਨ ਫਲੂ ਫੀਵਰ, 310 ਸੂਰਾਂ ਨੂੰ ਮਾਰਿਆ
Tuesday, Jul 09, 2024 - 10:35 AM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰ ਨੇ ਐਤਵਾਰ ਨੂੰ ਕਿਹਾ ਕਿ ਅਫਰੀਕੀ ਸਵਾਈਨ ਫੀਵਰ (ਏ. ਐੱਸ. ਐੱਫ.) ਦੇ ਕਹਿਰ ਤੋਂ ਬਾਅਦ ਕੇਰਲ ਦੇ ਤ੍ਰਿਸ਼ੂਰ ਜ਼ਿਲੇ ’ਚ ਲੱਗਭਗ 310 ਸੂਰਾਂ ਨੂੰ ਮਾਰ ਦਿੱਤਾ ਗਿਆ ਹੈ। ਇਸ ਕਹਿਰ ਦਾ ਪਤਾ ਮਦੱਕਥਰਨ ਪੰਚਾਇਤ ’ਚ ਲੱਗਾ ਜਿਸ ਤੋਂ ਬਾਅਦ ਸੂਬੇ ਦੇ ਪਸ਼ੂ ਪਾਲਣ ਵਿਭਾਗ ਨੇ ਤੁਰੰਤ ਕਾਰਵਾਈ ਕੀਤੀ। ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ 5 ਜੁਲਾਈ ਨੂੰ ਇਸ ਖੇਤਰ ਦੇ ਇਕ ਕਿਲੋਮੀਟਰ ਦੇ ਘੇਰੇ ’ਚ ਸੂਰਾਂ ਨੂੰ ਮਾਰਨ ਲਈ ਕੁਇੱਕ ਰਿਐਕਸ਼ਨ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਇਹ ਦੇਸ਼ ’ਚ ਏ. ਐੱਸ. ਐੱਫ. ਨਾਲ ਨਜਿੱਠਣ ਦੇ ਸਬੰਧ ’ਚ ਤਾਜ਼ਾ ਘਟਨਾ ਹੈ, ਜੋ ਪਹਿਲੀ ਵਾਰ ਮਈ 2020 ’ਚ ਪੂਰਬ-ਉੱਤਰੀ ਸੂਬਿਆਂ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ’ਚ ਸਾਹਮਣੇ ਆਈ ਸੀ। ਉਦੋਂ ਤੋਂ, ਇਹ ਬਿਮਾਰੀ ਦੇਸ਼ ਦੇ ਲੱਗਭਗ 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਫੈਲ ਗਈ ਹੈ। ਮੰਤਰਾਲਾ ਨੇ ਕਿਹਾ,‘‘ਕਾਰਜ ਯੋਜਨਾ ਅਨੁਸਾਰ ਪ੍ਰਭਾਵਿਤ ਖੇਤਰ ਦੇ 10 ਕਿਲੋਮੀਟਰ ਦੇ ਘੇਰੇ ’ਚ ਅੱਗੇ ਦੀ ਨਿਗਰਾਨੀ ਕੀਤੀ ਜਾਣੀ ਹੈ।’’ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਏ.ਐੱਸ.ਐੱਫ. ਮਨੁੱਖਾਂ ’ਚ ਨਹੀਂ ਫੈਲ ਸਕਦਾ। ਘੇਰੇ ’ਚ ਸੂਰਾਂ ਨੂੰ ਮਾਰਨ ਲਈ ਕੁਇੱਕ ਰਿਐਕਸ਼ਨ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਹ ਦੇਸ਼ ’ਚ ਏ. ਐੱਸ. ਐੱਫ. ਨਾਲ ਨਜਿੱਠਣ ਦੇ ਸਬੰਧ ’ਚ ਤਾਜ਼ਾ ਘਟਨਾ ਹੈ, ਜੋ ਪਹਿਲੀ ਵਾਰ ਮਈ 2020 ’ਚ ਪੂਰਬ-ਉੱਤਰੀ ਸੂਬਿਆਂ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ’ਚ ਸਾਹਮਣੇ ਆਈ ਸੀ। ਉਦੋਂ ਤੋਂ, ਇਹ ਬਿਮਾਰੀ ਦੇਸ਼ ਦੇ ਲੱਗਭਗ 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਫੈਲ ਗਈ ਹੈ। ਮੰਤਰਾਲਾ ਨੇ ਕਿਹਾ,‘‘ਕਾਰਜ ਯੋਜਨਾ ਅਨੁਸਾਰ ਪ੍ਰਭਾਵਿਤ ਖੇਤਰ ਦੇ 10 ਕਿਲੋਮੀਟਰ ਦੇ ਘੇਰੇ ’ਚ ਅੱਗੇ ਦੀ ਨਿਗਰਾਨੀ ਕੀਤੀ ਜਾਣੀ ਹੈ।’’ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਏ.ਐੱਸ.ਐੱਫ. ਮਨੁੱਖਾਂ ’ਚ ਨਹੀਂ ਫੈਲ ਸਕਦਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e