ਜੰਮੂ-ਕਸ਼ਮੀਰ, ਲੱਦਾਖ ਦੇ 301 ਨੌਜਵਾਨ ਫ਼ੌਜ ''ਚ ਹੋਏ ਸ਼ਾਮਲ

Saturday, Oct 10, 2020 - 03:50 PM (IST)

ਜੰਮੂ-ਕਸ਼ਮੀਰ, ਲੱਦਾਖ ਦੇ 301 ਨੌਜਵਾਨ ਫ਼ੌਜ ''ਚ ਹੋਏ ਸ਼ਾਮਲ

ਸ਼੍ਰੀਨਗਰ— ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਖੇਤਰ ਦੇ 301 ਨੌਜਵਾਨ ਸ਼ਨੀਵਾਰ ਯਾਨੀ ਕਿ ਅੱਜ ਇੱਥੇ ਭਾਰਤੀ ਫ਼ੌਜ ਵਿਚ ਸ਼ਾਮਲ ਹੋਏ। ਜੰਮੂ-ਕਸ਼ਮੀਰ ਲਾਈਟ ਇੰਫੈਂਟਰੀ ਸ਼੍ਰੀਨਗਰ ਦੇ ਬਾਨਾ ਸਿੰਘ ਪਰੇਡ ਮੈਦਾਨ 'ਤੇ ਆਯੋਜਿਤ ਪਾਸਿੰਗ ਆਊਟ ਪਰੇਡ ਵਿਚ ਚਿਨਾਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਬੀ. ਐੱਸ. ਰਾਜੂ ਨੇ ਇਕ ਸਾਲ ਦੀ ਔਖੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਸ਼ਾਮਲ ਹੋਏ 301 ਨੌਜਵਾਨਾਂ ਦੇ ਨਵੇਂ ਬੈਂਚ ਨੂੰ ਪੇਸ਼ ਕੀਤਾ। 

PunjabKesari

ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਕਾਰਨ ਇਸ ਵਾਰ ਫ਼ੌਜੀਆਂ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕੇ। ਇਨ੍ਹਾਂ ਨਵੇਂ ਫ਼ੌਜੀਆਂ ਨੇ ਇਕ-ਦੂਜੇ ਦਾ ਸਵਾਗਤ ਕੀਤਾ। ਨੌਜਵਾਨ ਫ਼ੌਜੀਆਂ ਨੇ ਮਾਰਚ ਕਰਦੇ ਹੋਏ ਰੈਜੀਮੈਂਟ ਦਾ ਗੀਤ 'ਬਲੀਦਾਨਮ ਵੀ ਲਕਸ਼ਮਣਮ' ਗਾਇਆ। ਇਸ ਮੌਕੇ 'ਤੇ ਲੈਫਟੀਨੈਂਟ ਜਨਰਲ ਨੇ ਜਵਾਨਾਂ ਨੂੰ ਪਰੇਡ ਲਈ ਵਧਾਈ ਦਿੱਤੀ ਅਤੇ ਰਾਸ਼ਟਰ ਪ੍ਰਤੀ ਨਿਰਸਵਾਰਥ ਸੇਵਾ ਦੇ ਜਜ਼ਬੇ ਨੂੰ ਲੈ ਕੇ ਔਖੀ ਸਿਖਲਾਈ ਵਿਵਸਥਾ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।


author

Tanu

Content Editor

Related News