ਤਤਕਾਲ ਗਿਰੋਹ ਦੇ 300 ਵਿਅਕਤੀ ਗ੍ਰਿਫਤਾਰ, 21 ਲੱਖ ਦੀਆਂ ਟਿਕਟਾਂ ਬਰਾਮਦ

Saturday, Feb 15, 2020 - 12:51 AM (IST)

ਤਤਕਾਲ ਗਿਰੋਹ ਦੇ 300 ਵਿਅਕਤੀ ਗ੍ਰਿਫਤਾਰ, 21 ਲੱਖ ਦੀਆਂ ਟਿਕਟਾਂ ਬਰਾਮਦ

ਮੁੰਬਈ — ਰੇਲਵੇ ਦੀ ਤਤਕਾਲ ਟਿਕਟ ਦੀ ਬੁਕਿੰਗ ਵਿਚ ਹੇਰਾਫੇਰੀ ਕਰਨ ਦਾ ਗਿਰੋਹ ਦਾ ਪਰਦਾਫਾਸ਼ 2 ਹਫਤੇ ਪਹਿਲਾਂ ਕੀਤਾ ਗਿਆ ਸੀ। ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਨੇ ਹੁਣ ਦੇਸ਼ ਭਰ ਵਿਚ ਵੱਖ-ਵੱਖ ਹਿੱਸਿਆਂ ਵਿਚ ਛਾਪੇਮਾਰੀ ਵਿਚ 300 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ 48 ਸਿਰਫ ਮਈ ਦੇ ਹਨ। ਇਨ੍ਹ ਾਂ ਲੋਕਾਂ ਦੇ ਕੋਲੋਂ ਲਗਭਗ 21 ਲੱਖ ਰੁਪਏ ਦੀਆਂ ਟਿਕਟਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਲੋਕ ਆਨਲਾਈਨ ਸਿਸਟਮ ਦੇ ਬਾਵਜੂਦ ਗਲਤ ਢੰਗ ਨਾਲ ਟਿਕਟ ਬੁੱਕ ਕਰ ਲੈਂਦੇ ਸਨ ਅਤੇ ਉਨ੍ਹਾਂ ਨੂੰ ਮਹਿੰਗੇ ਰੇਟਾਂ ਵਿਚ ਵੇਚ ਦਿੰਦੇ ਸਨ। ਜਨਵਰੀ ਦੇ ਆਖਰੀ ਹਫਤੇ ਵਿਚ ਆਰ. ਪੀ. ਐੱਫ. ਨੇ 26 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।


Related News