ਪਿਕਨਿਕ ਮਨਾਉਣ ਗਏ 3 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇੰਝ ਹੋਈ ਦਰਦਨਾਕ ਮੌਤ

Monday, Aug 19, 2024 - 04:11 PM (IST)

ਪਿਕਨਿਕ ਮਨਾਉਣ ਗਏ 3 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇੰਝ ਹੋਈ ਦਰਦਨਾਕ ਮੌਤ

ਅਲੀਬਾਗ - ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਿਕਨਿਕ ਮਨਾ ਰਹੇ ਦੋ ਭਰਾਵਾਂ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੀ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮਹਾੜ 'ਚ ਸਾਵਿਤਰੀ ਨਦੀ 'ਤੇ ਐਤਵਾਰ ਦੁਪਹਿਰ ਨੂੰ ਵਾਪਰੀ ਹੈ। 

ਇਹ ਵੀ ਪੜ੍ਹੋ ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੁੰਨਵਰ ਸ਼ਹਾਬੂਦੀਨ ਨਲਬੰਦ (38), ਉਸ ਦਾ ਭਰਾ ਦਿਲਾਵਰ (28) ਅਤੇ ਉਨ੍ਹਾਂ ਦਾ ਰਿਸ਼ਤੇਦਾਰ ਜ਼ਾਹਿਦ ਜ਼ਾਕਿਰ ਪਟੇਲ (28) ਮਹਾਬਲੇਸ਼ਵਰ ਦੇ ਰਹਿਣ ਵਾਲੇ ਸਨ। ਉਹ ਪਿਕਨਿਕ ਮਨਾਉਣ ਲਈ ਮਹਾਡ ਆਏ ਹੋਏ ਸਨ। ਪੁਲਸ ਅਧਿਕਾਰੀ ਅਨੁਸਾਰ ਤਿੰਨੋਂ ਨਦੀ ਵਿੱਚ ਤੈਰਨ ਲਈ ਦਾਖਲ ਹੋਏ ਸਨ ਪਰ ਉਹ ਪਾਣੀ ਦੀ ਗਹਿਰਾਈ ਦਾ ਅੰਦਾਜ਼ਾ ਨਹੀਂ ਲਗਾ ਸਕੇ, ਜਿਸ ਕਾਰਨ ਉਹਨਾਂ ਦੀ ਪਾਣੀ 'ਚ ਡੁੱਬ ਜਾਣ ਨਾਲ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਸਥਾਨਕ ਪੁਲਸ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕਰਕੇ ਸ਼ਾਮ ਨੂੰ ਉਹਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ।

ਇਹ ਵੀ ਪੜ੍ਹੋ ਜੇਠ ਨਾਲ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਰਹੀ ਨਵ-ਵਿਆਹੀ ਕੁੜੀ ਨਾਲ ਵਾਪਰੀ ਅਣਹੋਣੀ, ਹੋ ਗਿਆ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News