ਪਾਕਿ ’ਚ 3 ਅੱਤਵਾਦੀ ਢੇਰ, ਇਕ ਪੁਲਸ ਮੁਲਾਜ਼ਮ ਦੀ ਮੌਤ
Sunday, Aug 31, 2025 - 01:24 AM (IST)

ਪਿਸ਼ਾਵਰ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਸ਼ਨੀਵਾਰ ਨੂੰ 2 ਵੱਖ-ਵੱਖ ਘਟਨਾਵਾਂ ’ਚ ਘੱਟੋ-ਘੱਟ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ, ਜਦੋਂਕਿ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਸੂਬੇ ਦੇ ਕੋਹਾਟ ਜ਼ਿਲੇ ਦੇ ਲਾਚੀ ਪੁਲਸ ਥਾਣੇ ਦੇ ਅਧਿਕਾਰ ਖੇਤਰ ’ਚ ਪੁਲਸ ਮੁਕਾਬਲੇ ਦੌਰਾਨ 3 ਅੱਤਵਾਦੀ ਮਾਰੇ ਗਏ। ਮੁਕਾਬਲੇ ਤੋਂ ਬਾਅਦ ਜ਼ਿਲਾ ਪੁਲਸ, ਅੱਤਵਾਦ-ਰੋਕੂ ਵਿਭਾਗ (ਸੀ. ਟੀ. ਡੀ.) ਤੇ ‘ਐਲੀਟ ਫੋਰਸ’ ਨੇ ਹੋਰ ਅੱਤਵਾਦੀਆਂ ਦੀ ਭਾਲ ’ਚ ਮੁਹਿੰਮ ਸ਼ੁਰੂ ਕੀਤੀ।
ਇਕ ਹੋਰ ਘਟਨਾ ’ਚ ਉਸੇ ਜ਼ਿਲੇ ਦੀ ਲਾਚੀ ਤਹਿਸੀਲ ’ਚ ਦਾਰਮਾਲਕ ਪੁਲਸ ਚੌਕੀ ਨੇੜੇ ਅਣਪਛਾਤੇ ਹਮਲਾਵਰਾਂ ਨੇ ਇਕ ਪੁਲਸ ਵੈਨ ’ਤੇ ਘਾਤ ਲਾ ਕੇ ਹਮਲਾ ਕੀਤਾ, ਜਿਸ ਵਿਚ ਇਕ ਪੁਲਸ ਕਾਂਸਟੇਬਲ ਦੀ ਮੌਤ ਹੋ ਗਈ ਅਤੇ 2 ਕਾਂਸਟੇਬਲ ਜ਼ਖਮੀ ਹੋ ਗਏ।