ਫਿਲੌਰ-ਗੋਰਾਇਆ ਹਾਈਵੇਅ ਨੇੜੇ ਵਾਪਰਿਆ ਭਿਆਨਕ ਹਾਦਸਾ
Sunday, Aug 31, 2025 - 03:02 PM (IST)

ਗੋਰਾਇਆ (ਮੁਨੀਸ਼)- ਫਿਲੌਰ-ਗੋਰਾਇਆ ਦੇ ਦਰਮਿਆਨ ਨੈਸ਼ਨਲ ਹਾਈਵੇਅ 44 ਅਥਾਰਿਟੀ ਦੀ ਅਣਗਹਿਲੀ ਕਾਰਨ ਇਹ ਹਾਈਵੇਅ ਖ਼ੂਨੀ ਰੂਪ ਧਾਰਨ ਕਰ ਗਏ, ਜਿੱਥੇ ਰੋਜ਼ਾਨਾ ਹੀ ਵਾਪਰ ਰਹੇ ਹਾਦਸੇ ਵਿਚ ਲੋਕ ਆਪਣੀ ਕੀਮਤੀ ਜਾਨਾਂ ਜਿੱਥੇ ਗਵਾ ਰਹੇ ਹਨ, ਉੱਥੇ ਹੀ ਆਪਣੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਕਰਵਾ ਰਹੇ ਹਨ।
ਗੋਰਾਇਆ ਦੇ ਪਿੰਡ ਗੋਹਾਵਰ-ਚਚਰਾੜੀ ਨੇੜੇ ਇਕ ਭਿਆਨਕ ਹਾਦਸਾ ਵਾਪਰਿਆ। ਐੱਸ. ਐੱਸ. ਐੱਫ਼. ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਇਕ ਹਰੇ ਚਾਰੇ ਨਾਲ ਭਰੀ ਟ੍ਰੈਕਟਰ-ਟਰਾਲੀ, ਵੇਰਕਾ ਪਿਕਅਪ ਅਤੇ ਇਕ ਕੈਂਟਰ ਨਾਲ ਹਾਦਸਾ ਹੋਇਆ ਸੀ। ਟਰਾਲੀ ਵਾਲੇ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਟਰਾਲੀ ਨੂੰ ਪਿੱਛੋਂ ਦੀ ਵੇਰਕਾ ਵਾਲੀ ਪਿਕਅਪ ਨੇ ਟੱਕਰ ਮਾਰੀ, ਜਿਸ ਕਾਰਨ ਉਨ੍ਹਾਂ ਦੀ ਟਰਾਲੀ ਘੁੰਮ ਗਈ ਅਤੇ ਰੋਡ ਵਿੱਚਕਾਰ ਬਣੀ ਰੇਲਿੰਗ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਵਿਚਾਲੇ CM ਭਗਵੰਤ ਮਾਨ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ, ਆਖੀ ਵੱਡੀ ਗੱਲ
ਉਸ ਤੋਂ ਬਾਅਦ ਇਕ ਕੈਂਟਰ ਇਨ੍ਹਾਂ ਵਿਚ ਆ ਟਕਰਾਇਆ। ਇਸ ਹਾਦਸੇ ’ਚ ਕੈਂਟਰ ਦੇ ਡਰਾਈਵਰ ਦੇ ਹੱਥ ’ਤੇ ਮਾਮੂਲੀ ਸੱਟਾਂ ਲੱਗਿਆ, ਜਿਸ ਨੂੰ ਮੌਕੇ ’ਤੇ ਫਸਟ ਏਡ ਦੇ ਦਿੱਤੀ ਗਈ ਅਤੇ ਵੇਰਕਾ ਪਿੱਕਅਪ ਦੇ ਡਰਾਈਵਰ ਦੇ ਜਿਆਦਾ ਸੱਟਾ ਸੀ, ਜਿਸ ਨੂੰ ਸਾਡੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਕੋਈ ਪ੍ਰਾਈਵੇਟ ਗੱਡੀ ਵਾਲਾ ਸਿਵਲ ਹਸਪਤਾਲ ਜਲੰਧਰ ਲੈ ਗਿਆ ਸੀ। ਐੱਸ. ਐੱਸ. ਐੱਫ਼. ਟੀਮ ਵੱਲੋਂ ਸੇਫਟੀ ਕੋਨਾ ਲਾ ਕੇ ਐਕਸੀਡੈਂਟ ਵਾਲੇ ਵਾਹਨਾਂ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਹੈਡਰਾ ਮੰਗਵਾ ਕੇ ਐਕਸੀਡੈਂਟ ਵਾਲੇ ਵਾਹਨਾਂ ਨੂੰ ਰੋਡ ਤੋਂ ਸਾਈਡ ਕਰਵਾਇਆ ਗਿਆ ਅਤੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਲੱਗੀ ਛੁੱਟੀਆਂ ਦੀ ਝੜੀ! ਜਾਣੋ ਸਤੰਬਰ ਮਹੀਨੇ 'ਚ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e