ਕਾਰ 'ਚ ਤੜਫ-ਤੜਫ ਕੇ ਹੋਈ 3 ਸਾਲਾ ਬੱਚੀ ਦੀ ਮੌ.ਤ

Wednesday, Nov 06, 2024 - 02:21 PM (IST)

ਕਾਰ 'ਚ ਤੜਫ-ਤੜਫ ਕੇ ਹੋਈ 3 ਸਾਲਾ ਬੱਚੀ ਦੀ ਮੌ.ਤ

ਮੇਰਠ- 3 ਸਾਲ ਦੀ ਬੱਚੀ ਦੀ ਕਾਰ ਦੇ ਅੰਦਰ ਸਾਹ ਘੁੱਟਣ ਕਾਰਨ ਮੌਤ ਹੋ ਗਈ। ਇਕ ਛੋਟੀ ਜਿਹੀ ਅਣਗਹਿਲੀ ਬੱਚੀ ਦੀ ਜਾਨ 'ਤੇ ਭਾਰੀ ਪੈ ਗਈ। ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਦਾ ਹੈ। ਜਾਣਕਾਰੀ ਮੁਤਾਬਕ ਫ਼ੌਜ 'ਚ ਬਤੌਰ ਲਾਂਸ ਨਾਇਕ ਦੀ 3 ਸਾਲਾ ਬੱਚੀ ਨੂੰ ਗੁਆਂਢੀ ਨਰੇਸ਼ ਆਪਣੀ ਕਾਰ 'ਚ ਸ਼ਰਾਬ ਦੇ ਠੇਕੇ 'ਤੇ ਲੈ ਗਿਆ ਸੀ ਅਤੇ ਬੱਚੀ ਨੂੰ ਕਾਰ ਅੰਦਰ ਹੀ ਬੰਦ ਕਰ ਕੇ ਪਾਰਟੀ ਕਰਨ ਲਈ ਚੱਲਾ ਗਿਆ ਸੀ। ਬੰਦ ਕਾਰ ਵਿਚ ਰਹਿਣ ਕਾਰਨ ਬੱਚੀ ਦਾ ਸਾਹ ਘੁੱਟਣ ਕਾਰਨ ਮੌਤ ਹੋ ਗਈ। ਇਸ ਦਰਮਿਆਨ ਬਹੁਤ ਦੇਰ ਤੱਕ ਬੱਚੀ ਦੇ ਨਾ ਮਿਲਣ 'ਤੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਬੱਚੀ ਕਾਰ ਵਿਚ ਬੰਦ ਮਿਲੀ। ਇਸ ਤੋਂ ਬਾਅਦ ਕਾਰ ਦਾ ਸ਼ੀਸ਼ਾ ਤੋੜ ਕੇ ਬੱਚੀ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਘਟਨਾ ਦੇ ਸਾਹਮਣੇ ਆਉਣ ਮਗਰੋਂ ਗੁਆਂਢੀ ਖਿਲਾਫ਼ ਪੁਲਸ ਸਟੇਸ਼ਨ ਵਿਚ ਮੁਕੱਦਮਾ ਦਰਜ ਕਰਵਾਇਆ ਗਿਆ। 

ਇਹ ਵੀ ਪੜ੍ਹੋ- ਖੇਡਦੇ-ਖੇਡਦੇ ਕਾਰ 'ਚ ਬੰਦ ਹੋ ਗਏ ਮਾਸੂਮ, ਮਾਪੇ ਘਰ ਆਏ ਤਾਂ ਮੰਜ਼ਰ ਦੇਖ ਉਡੇ ਹੋਸ਼

ਜਾਣਕਾਰੀ ਮੁਤਾਬਕਾ ਇਹ ਘਟਨਾ 31 ਅਕਤੂਬਰ ਦੀ ਹੈ ਪਰ ਮਾਮਲੇ ਵਿਚ ਹੁਣ ਮੁਕੱਦਮਾ ਦਰਜ ਕੀਤਾ ਗਿਆ ਹੈ। ਵਾਰਦਾਤ ਮਗਰੋਂ ਦੋਸ਼ੀ ਫਰਾਰ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਗੁਜਰਾਤ ਵਿਚ ਵੀ ਅਜਿਹੀ ਖ਼ਬਰ ਸਾਹਮਣੇ ਆਈ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਖੇਤਾਂ ਵਿਚ ਕੰਮ ਕਰਨ ਲਈ ਚੱਲੇ ਗਏ ਸਨ ਮਗਰੋਂ ਖੇਡ-ਖੇਡ ਵਿਚ 4 ਬੱਚਿਆਂ ਨੇ ਖ਼ੁਦ ਨੂੰ ਕਾਰ ਵਿਚ ਬੰਦ ਕਰ ਲਿਆ ਸੀ। ਜਿਸ ਕਾਰਨ ਉਨ੍ਹਾਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ- ਜੇਕਰ ਤੁਹਾਡਾ ਵੀ ਫੋਨ ਚੋਰੀ ਜਾਂ ਗੁੰਮ ਹੋ ਗਿਆ ਤਾਂ ਘਬਰਾਓ ਨਹੀਂ, ਆਸਾਨੀ ਨਾਲ ਕਰੋ UPI ID ਬੰਦ

ਬੱਚੀ ਦੀ ਤੜਫ-ਤੜਫ ਕੇ ਤੋੜਿਆ ਦਮ

ਬੱਚੀ ਕਾਰ ਅੰਦਰ ਸੀਟ ਤੋਂ ਲੈ ਕੇ ਸ਼ੀਸ਼ੇ ਤੱਕ ਸੰਘਰਸ਼ ਕਰਦੀ ਰਹੀ ਸੀ। ਬੱਚੀ ਰੋਂਦੇ ਹੋਏ ਵਾਰ-ਵਾਰ ਖਿੜਕੀ ਦੇ ਸ਼ੀਸ਼ੇ 'ਤੇ ਹੱਥ ਮਾਰ ਰਹੀ ਸੀ। ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ। ਕਾਰ ਦੀ ਸੀਟ ਵੀ ਪਸੀਨੇ ਅਤੇ ਹੰਝੂਆਂ ਨਾਲ ਗੀਲੀ ਹੋ ਗਈ । ਫੋਰੈਂਸਿਕ ਜਾਂਚ ਦੇ ਮਾਹਰ ਮੰਨ ਰਹੇ ਹਨ ਕਿ ਅਜਿਹੀ ਹਾਲਤ ਵਿਚ ਬੱਚੀ ਨੇ ਕਰੀਬ ਦੋ ਘੰਟੇ ਤੱਕ ਰੋਂਦੇ ਹੋਏ ਸੰਘਰਸ਼ ਕੀਤਾ ਹੈ। ਬੱਚੀ ਨੇ ਤੜਫ-ਤੜਫ ਕੇ ਕਾਰ ਦੀ ਸੀਟ 'ਤੇ ਹੀ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ- BSNL ਨੇ ਲਾਂਚ ਕੀਤਾ 365 ਦਿਨਾਂ ਦਾ ਸਭ ਤੋਂ ਸਸਤਾ ਰਿਚਾਰਜ ਪਲਾਨ

ਬੱਚੀ ਨੂੰ ਕਾਰ 'ਚ ਬਿਠਾ ਕੇ ਕਿਉਂ ਲੈ ਗਿਆ ਸੀ ਨਰੇਸ਼?

ਨਰੇਸ਼ ਨੇ ਪੁਲਸ ਨੂੰ ਦੱਸਿਆ ਕਿ ਬੱਚੀ ਦੇ ਬਾਹਰ ਖੇਡਦੇ-ਖੇਡਦੇ ਕਾਰ 'ਚ ਬੈਠਣ ਦੀ ਜ਼ਿੱਦ ਕਰ ਰਹੀ ਸੀ। ਅਜੇ ਤੱਕ ਨਰੇਸ਼ ਤੋਂ ਪੁਲਸ ਨੇ ਥਾਣੇ ਲਿਆ ਕੇ ਪੁੱਛਗਿੱਛ ਨਹੀਂ ਕੀਤੀ ਹੈ। ਬੱਚੀ ਦੇ ਪਿਤਾ ਸੋਮਵੀਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਚੀ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੇ ਪਿੱਛੇ ਦੀ ਮੰਸ਼ਾ ਕੀ ਸੀ? ਪੁਲਸ ਉਸ ਤੋਂ ਜਾਣਕਾਰੀ ਜੁਟਾਏ, ਤਾਂ ਕਿ ਪੂਰੇ ਮਾਮਲੇ ਤੋਂ ਪਰਦਾ ਉਠ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News