3 ਦਿਨ ਤੋਂ ਬੋਰਵੈੱਲ ’ਚ ਫਸੇ 3 ਸਾਲਾ ਬੱਚੇ ਦੀ ਮੌਤ, ਮੋਦੀ ਅਤੇ ਰਾਹੁਲ ਨੇ ਸਲਾਮਤੀ ਦੀ ਕੀਤੀ ਸੀ ਦੁਆ

10/29/2019 8:58:10 PM

ਤਿਰੂਚਿਰਾਪੱਲੀ (ਤਾਮਿਲਨਾਡੂ) — ਸ਼ੁੱਕਰਵਾਰ ਇਥੋਂ ਕੁਝ ਮੀਲ ਦੂਰ ਇਕ ਪਿੰਡ ਦੇ ਬੋਰਵੈੱਲ ’ਚ ਡਿੱਗੇ 3 ਸਾਲ ਦੇ ਬੱਚੇ ਦੀ ਤਿੰਨ ਦਿਨ ਬਾਅਦ ਮੌਤ ਹੋ ਗਈ। ਸੋਮਵਾਰ ਰਾਤ ਦੇਰ ਗਏ ਉਸ ਦੀ ਲਾਸ਼ ਮਿਲੀ। ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਮੰਗਲਵਾਰ ਦੱਸਿਆ ਕਿ ਸੋਮਵਾਰ ਰਾਤ 10.30 ਵਜੇ ਬੋਰਵੈੱਲ ’ਚੋਂ ਬਦਬੂ ਆਉਣੀ ਸ਼ੁਰੂ ਹੋਈ, ਜਿਸ ਤੋਂ ਇਹ ਅੰਦਾਜ਼ਾ ਹੋ ਗਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਖੋਦਾਈ ਦਾ ਕੰਮ ਰੋਕ ਦਿੱਤਾ ਗਿਆ। ਲਾਸ਼ ਨੂੰ ਕੱਢਣ ਲਈ ਮੰਗਲਵਾਰ ਰਾਤ ਤੱਕ ਯਤਨ ਹੋ ਰਹੇ ਸਨ।

ਦੱਸਣਯੋਗ ਹੈ ਕਿ 3 ਸਾਲ ਦਾ ਸੁਜੀਤ 72 ਘੰਟਿਆਂ ਤੋਂ ਵੱਧ ਸਮੇਂ ਤੋਂ 88 ਫੁੱਟ ਦੀ ਡੂੰਘਾਈ ’ਚ ਬੋਰਵੈੱਲ ’ਚ ਫਸਿਆ ਹੋਇਆ ਸੀ। ਪਥਰੀਲੀ ਮਿੱਟੀ ਹੋਣ ਅਤੇ ਮੀਂਹ ਪੈਣ ਕਾਰਣ ਉਸ ਦੀ ਸਲਾਮਤੀ ਬਾਰੇ ਪਹਿਲਾਂ ਤੋਂ ਹੀ ਚਿੰਤਾ ਵਧ ਗਈ ਸੀ। ਖੋਦਾਈ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਜਰਮਨ ਦੀ ਬਣੀ ਮਸ਼ੀਨ ਦੀ ਵਰਤੋਂ ਵੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸੁਜੀਤ ਦੀ ਸਲਾਮਤੀ ਦੀ ਦੁਆ ਕੀਤੀ ਸੀ।


Inder Prajapati

Content Editor

Related News