ਹਰਿਆਣਾ ''ਚ ਪਿਕਅੱਪ ਜੀਪ ਪਲਟਣ ਨਾਲ 3 ਔਰਤਾਂ ਦੀ ਮੌਤ, 11 ਜ਼ਖਮੀ

Sunday, Mar 20, 2022 - 01:26 PM (IST)

ਹਰਿਆਣਾ ''ਚ ਪਿਕਅੱਪ ਜੀਪ ਪਲਟਣ ਨਾਲ 3 ਔਰਤਾਂ ਦੀ ਮੌਤ, 11 ਜ਼ਖਮੀ

ਹਿਸਾਰ (ਭਾਸ਼ਾ)- ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਪਿਕਅੱਪ ਜੀਪ ਦੇ ਪਲਟਣ ਨਾਲ 3 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਸ਼ਨੀਵਾਰ ਨਾਰਨੌਂਦ 'ਚ ਹਿਸਾਰ-ਜੀਂਦ ਮਾਰਗ 'ਤੇ ਹੋਇਆ। ਹਿਸਾਰ ਦੇ ਰਾਜਥਲ ਪਿੰਡ ਦੀਆਂ 14 ਔਰਤਾਂ ਦਾ ਸਮੂਹ ਪਿਕਅਪ ਜੀਪ 'ਤੇ ਭਿਵਾਨੀ ਦੇ ਸੈਨੀਵਾਸ ਪਿੰਡ ਗਈਆਂ ਸਨ। ਜਦੋਂ ਉਹ ਵਾਪਸ ਆ ਰਹੀਆਂ ਸੀ ਤਾਂ ਅਚਾਨਕ ਨਾਰਨੌਂਦ 'ਚ ਉਨ੍ਹਾਂ ਦੀ ਜੀਪ ਦੇ ਸਾਹਮਣੇ ਇਕ ਅਵਾਰਾ ਜਾਨਵਰ ਆ ਗਿਆ। 

ਇਹ ਵੀ ਪੜ੍ਹੋ : 4 ਸਾਲਾ ਮਾਸੂਮ ਨਾਲ ਦਰਿੰਦਗੀ : ਟੌਫ਼ੀ ਦਾ ਲਾਲਚ ਦੇ ਕੇ ਨੌਜਵਾਨ ਨੇ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪੁਲਸ ਨੇ ਕਿਹਾ ਕਿ ਡਰਾਈਵਰ ਨੇ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਿਆ। ਮ੍ਰਿਤਕਾਂ ਦੀ ਪਛਾਣ ਵੀਰਮਤੀ ਮਾਨ (57), ਕ੍ਰਿਸ਼ਨਾ (65) ਅਤੇ ਰਾਣੀ ਪੰਡਿਤ (47) ਦੇ ਰੂਪ 'ਚ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਾਂਸੀ ਅਤੇ ਹਿਸਾਰ ਦੇ ਹਸਪਤਾਲਾਂ 'ਚ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ 'ਚ ਜੀਪ ਡਰਾਈਵਰ ਵੀ ਸ਼ਾਮਲ ਹੈ।


author

DIsha

Content Editor

Related News