ਮਣੀਪੁਰ ’ਚ 3 ਅੱਤਵਾਦੀ ਗ੍ਰਿਫਤਾਰ
Friday, Oct 31, 2025 - 10:28 PM (IST)
ਇੰਫਾਲ–ਸੁਰੱਖਿਆ ਫੋਰਸਾਂ ਨੇ ਬਿਸ਼ਣੂਪੁਰ ਅਤੇ ਇੰਫਾਲ ਪੂਰਬੀ ਜ਼ਿਲਿਆਂ ਵਿਚ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਹੈ ਅਤੇ 3 ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਬਿਸ਼ਣੂਪੁਰ ਜ਼ਿਲੇ ਦੇ ਕੇਬੁਲ ਲਾਮਜਾਓ ਪੁਲਸ ਸਟੇਸ਼ਨ ਤਹਿਤ ਲਾਈਸੋਈ ਕਰੋਂਗ ਕਾਜਿਨ ਇਲਾਕੇ ਵਿਚ ਚਲਾਈ ਗਈ ਮੁਹਿੰਮ ਵਿਚ ਸੁਰੱਖਿਆ ਫੋਰਸਾਂ ਨੇ ਇਕ 33 ਬੋਰ ਦੀ ਰਾਈਫਲ, ਇਕ ਮੈਗਜ਼ੀਨ, ਇਕ 9 ਮਿਲੀਮੀਟਰ ਐੱਮ. ਪੀ. 9 ਬੋਰ, 2 ਡਬਲ ਬੈਰਲ ਬੰਦੂਕਾਂ, ਵੱਖ-ਵੱਖ ਕੈਲੀਬਰ ਦੇ 41 ਰਾਊਂਡ, ਗੋਲਾ-ਬਾਰੂਦ ਤੇ 2 ਸਟਨ ਸ਼ੈੱਲ ਬਰਾਮਦ ਕੀਤੇ।
