ਜੰਮੂ-ਕਸ਼ਮੀਰ ਦੇ ਤਰਾਲ 'ਚ ਮੁਠਭੇੜ, 3 ਅੱਤਵਾਦੀ ਢੇਰ
Wednesday, Jun 20, 2018 - 01:30 AM (IST)

ਸ਼੍ਰੀਨਗਰ— ਇਕ ਪਾਸੇ ਜੰਮੂ ਕਸ਼ਮੀਰ 'ਚ ਭਾਜਪਾ ਤੇ ਪੀ. ਡੀ. ਪੀ. ਵੱਖ ਹੋ ਗਏ ਹਨ, ਉਥੇ ਹੀ ਦੂਜੇ ਪਾਸੇ ਤਰਾਲ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋ ਸ਼ੁਰੂ ਹੋ ਗਈ ਹੈ। ਇਸ ਮੁਠਭੇੜ 'ਚ ਫੌਜ ਦੇ ਜਵਾਨਾਂ ਨੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਅਤੇ ਇਕ ਜਵਾਨ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਨੇ ਚਾਰ ਅੱਤਵਾਦੀਆਂ ਨੂੰ ਘੇਰਿਆ ਹੋਇਆ ਹੈ।