OMG! 3 ਲੋਕਾਂ ਨੇ ਮਿਲ ਕੇ ਖੋਲ੍ਹੀ SBI ਬੈਂਕ ਦੀ ਫਰਜ਼ੀ ਬ੍ਰਾਂਚ, ਫਿਰ ਇੰਝ ਹੋਇਆ ਪਰਦਾਫਾਸ਼

01/06/2024 11:35:52 AM

ਨੈਸ਼ਨਲ ਡੈਸਕ - ਕਈ ਵਾਰ ਅਪਰਾਧ ਨਾਲ ਜੁੜੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਂਦੇ ਹਨ। ਹੁਣ ਅਜਿਹਾ ਹੀ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ, ਜਿੱਥੇ ਤਿੰਨ ਲੋਕਾਂ ਨੇ ਮਿਲ ਕੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਖੋਲ੍ਹੀ। ਇਸ ਬ੍ਰਾਂਚ ਨੂੰ ਉਕਤ ਲੋਕ ਦੋ-ਤਿੰਨ ਦਿਨਾਂ ਤੋਂ ਨਹੀਂ ਚਲਾ ਰਹੇ ਸਨ, ਸਗੋਂ ਪਿਛਲੇ ਤਿੰਨ ਮਹੀਨਿਆਂ ਤੋਂ ਐੱਸ.ਬੀ.ਆਈ. ਦੀ ਫਰਜ਼ੀ ਸ਼ਾਖਾ ਖੋਲ੍ਹ ਰੱਖੀ ਸੀ। ਇਸ ਦਾ ਪਤਾ ਲੱਗਣ 'ਤੇ ਤਾਮਿਲਨਾਡੂ ਪੁਲਸ ਨੇ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ!  ਜਾਣੋ ਅੱਜ ਦਾ ਰੇਟ

ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਨ੍ਹਾਂ ਤਿੰਨਾਂ ਨੇ ਕਿੰਨੇ ਗਾਹਕਾਂ ਨਾਲ ਧੋਖਾਧੜੀ ਕੀਤੀ ਅਤੇ ਕਿੰਨੀ ਰਕਮ ਦੀ ਠੱਗੀ ਮਾਰੀ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮਾਮਲਾ ਤਾਮਿਲਨਾਡੂ ਦਾ ਹੈ, ਜਿੱਥੇ ਤਿੰਨ ਲੋਕ ਮਿਲ ਕੇ ਤਿੰਨ ਮਹੀਨਿਆਂ ਤੋਂ SBI ਦੀ ਫਰਜ਼ੀ ਬ੍ਰਾਂਚ ਚਲਾ ਰਹੇ ਸਨ। ਤਾਮਿਲਨਾਡੂ ਪੁਲਸ ਨੇ ਕਿਹਾ ਕਿ ਪਨਰੂਤੀ ਵਿੱਚ ਇੱਕ ਅਸਾਧਾਰਨ ਅਪਰਾਧ ਵਿੱਚ ਹਿੱਸਾ ਲੈਣ ਲਈ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਡੁਪਲੀਕੇਟ ਸ਼ਾਖਾ ਚਲਾ ਰਹੇ ਸਨ। 

ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ

ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਇੱਕ ਸਾਬਕਾ ਬੈਂਕ ਕਰਮਚਾਰੀ ਦਾ ਪੁੱਤਰ ਵੀ ਸ਼ਾਮਲ ਹੈ। ਐੱਸਬੀਆਈ ਦੀ ਫਰਜ਼ੀ ਸ਼ਾਖਾ ਖੋਲ੍ਹਣ ਦਾ ਮਾਸਟਰਮਾਈਂਡ ਕਮਲ ਬਾਬੂ ਸੀ। ਬਾਬੂ ਦੇ ਮਾਤਾ-ਪਿਤਾ ਦੋਵੇਂ ਸਾਬਕਾ ਬੈਂਕ ਕਰਮਚਾਰੀ ਸਨ। ਉਸ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ, ਜਦੋਂ ਕਿ ਉਸ ਦੀ ਮਾਂ ਦੋ ਸਾਲ ਪਹਿਲਾਂ ਬੈਂਕ ਤੋਂ ਸੇਵਾਮੁਕਤ ਹੋਈ ਸੀ। ਦੂਜਾ ਮੁਲਜ਼ਮਾਂ ਪੰਰੂਤੀ ਵਿੱਚ ਪ੍ਰਿੰਟਿੰਗ ਪ੍ਰੈਸ ਚਲਾਉਂਦਾ ਹੈ, ਜਦੋਂ ਕਿ ਤੀਜਾ ਰਬੜ ਸਟੈਂਪ ਛਾਪਣ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਪੁਲਸ ਅਨੁਸਾਰ ਤਿੰਨਾਂ ਵਿੱਚੋਂ ਇੱਕ ਵਿਅਕਤੀ ਪ੍ਰਿੰਟਿੰਗ ਪ੍ਰੈਸ ਚਲਾਉਂਦਾ ਸੀ, ਜਿੱਥੋਂ ਬੈਂਕ ਨਾਲ ਸਬੰਧਤ ਸਾਰੇ ਫਰਜ਼ੀ ਚਲਾਨ ਅਤੇ ਹੋਰ ਦਸਤਾਵੇਜ਼ ਛਾਪੇ ਜਾਂਦੇ ਸਨ। ਇਸ ਦੇ ਨਾਲ ਹੀ ਬੈਂਕ ਦੀਆਂ ਸਟੈਂਪਾਂ ਆਦਿ ਤਿਆਰ ਕਰਕੇ ਰਬੜ ਸਟੈਂਪ ਦੀਆਂ ਦੁਕਾਨਾਂ ਤੋਂ ਲਗਾਈਆਂ ਗਈਆਂ, ਤਾਂ ਜੋ ਲੋਕਾਂ ਨੂੰ ਇਨ੍ਹਾਂ ਦੇ ਜਾਅਲੀ ਹੋਣ ਦਾ ਸ਼ੱਕ ਨਾ ਹੋਵੇ। ਇਸ ਮਾਮਲੇ ਦੀ ਪੁਲਸ ਅਜੇ ਜਾਂਚ ਕਰ ਰਹੀ ਹੈ, ਜਿਸ ਦੌਰਾਨ ਹੋਰ ਵੱਡੇ ਖ਼ੁਲਾਸੇ ਹੋ ਸਕਦੇ ਹਨ। 

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ 'ਤੇ ਹਰਦੀਪ ਪੁਰੀ ਦਾ ਵੱਡਾ ਬਿਆਨ, ਕਿਹਾ-ਇਸ ਸਮੇਂ ਹੋਣਗੇ ਸਸਤੇ

ਇੰਝ ਹੋਇਆ ਖ਼ੁਲਾਸਾ
ਉਕਤ ਲੋਕਾਂ ਵਲੋਂ ਖੋਲ੍ਹੀ ਫਰਜ਼ੀ ਬ੍ਰਾਂਚ ਉਸ ਸਮੇਂ ਸ਼ੱਕ ਦੇ ਘੇਰੇ 'ਚ ਆਈ, ਜਦੋਂ ਐੱਸਬੀਆਈ ਦੇ ਇੱਕ ਗਾਹਕ ਨੇ ਪਨਰੂਟੀ 'ਚ ਬ੍ਰਾਂਚ ਨੂੰ ਦੇਖਿਆ। ਉਸ ਨੇ ਅਸਲੀ ਐੱਸਬੀਆਈ ਬ੍ਰਾਂਚ ਦੇ ਬ੍ਰਾਂਚ ਮੈਨੇਜਰ ਨੂੰ ਇਸ ਦੀ ਸ਼ਿਕਾਇਤ ਕੀਤੀ। ਐੱਸਬੀਆਈ ਦੇ ਜ਼ੋਨਲ ਅਧਿਕਾਰੀ ਵੀ ਨਵੀਂ ਸ਼ਾਖਾ ਬਾਰੇ ਜਾਣ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਦਫ਼ਤਰ ਨੇ ਇਸ ਸਬੰਧੀ ਬੈਂਕ ਮੈਨੇਜਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਆਪਣੀ ਕਾਰਵਾਈ ਕੀਤੀ ਅਤੇ ਉਕਤ ਲੋਕਾਂ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News