ਕਾਰ ਅਤੇ ਪਿਕਅੱਪ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ

Saturday, Sep 14, 2024 - 03:49 PM (IST)

ਕਾਰ ਅਤੇ ਪਿਕਅੱਪ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ

ਬੀਕਾਨੇਰ- ਰਾਜਸਥਾਨ 'ਚ ਬੀਕਾਨੇਰ ਜ਼ਿਲੇ ਦੇ ਸ਼੍ਰੀਡੂੰਗਰਗੜ੍ਹ ਥਾਣਾ ਖੇਤਰ 'ਚ ਨੈਸ਼ਨਲ ਹਾਈਵੇਅ 11 'ਤੇ ਇਕ ਕਾਰ ਅਤੇ ਪਿਕਅੱਪ ਦੀ ਟੱਕਰ 'ਚ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਬੀਕਾਨੇਰ ਤੋਂ ਸ਼੍ਰੀਡੂੰਗਰਗੜ੍ਹ ਜਾ ਰਹੀ ਇਕ ਆਲਟੋ ਕਾਰ ਸ਼ੁੱਕਰਵਾਰ ਦੇਰ ਰਾਤ ਗੁਸਾਈਸਰ 'ਚ ਚੌਧਰੀ ਹੋਟਲ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਪਿਕਅੱਪ ਵਾਹਨ ਨਾਲ ਟਕਰਾ ਗਈ।

ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਜਿਨ੍ਹਾਂ ਦੀ ਪਛਾਣ ਮਨੋਜ ਸੋਨੀ (45) ਅਤੇ ਕਲਿਆਦਤ ਸੋਨੀ (60) ਦੀ ਮੌਕੇ 'ਤੇ ਮੌਤ ਹੋ ਗਈ ਅਤੇ ਪਾਰਸ ਸੋਨੀ (06)  ਦੀ ਹਸਪਤਾਲ ਲਿਜਾਂਉਂਦੇ ਸਮੇਂ ਮੌਤ ਹੋ ਗਈ। ਹਾਦਸੇ ਵਿਚ ਜ਼ਖਮੀ ਕਾਰ ਸਵਾਰ ਦੋ ਔਰਤਾਂ ਸਮੇਤ ਤਿੰਨ ਲੋਕਾਂ ਨੂੰ ਬੀਕਾਨੇਰ ਦੇ ਪੀ. ਬੀ. ਐਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਿਕਅੱਪ ਵਿਚ ਸਵਾਰ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਇਲਾਜ ਸ੍ਰੀਡੂੰਗਰਗੜ੍ਹ ਵਿਖੇ ਚੱਲ ਰਿਹਾ ਹੈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ।


author

Tanu

Content Editor

Related News