ਲੋਕ ਸਭਾ ਦੀਆਂ 3 ਅਤੇ ਵਿਧਾਨ ਸਭਾ ਦੀਆਂ 29 ਸੀਟਾਂ ’ਤੇ ਵੋਟਿੰਗ, CM ਜੈਰਾਮ ਨੇ ਪਰਿਵਾਰ ਨਾਲ ਪਾਈ ਵੋਟ

Saturday, Oct 30, 2021 - 01:50 PM (IST)

ਨਵੀਂ ਦਿੱਲੀ/ਮੰਡੀ— ਦੇਸ਼ ’ਚ ਦਾਦਰਾ ਅਤੇ ਨਾਗਰ ਹਵੇਲੀ ਸਮੇਤ ਲੋਕ ਸਭਾ ਦੀਆਂ 3 ਅਤੇ 13 ਸੂਬਿਆਂ ਦੀਆਂ 29 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਸ਼ਨੀਵਾਰ ਯਾਨੀ ਕਿ ਅੱਜ ਵੋਟਾਂ ਪੈ ਰਹੀਆਂ ਹਨ। ਵੋਟ ਪਾਉਣ ਲਈ ਵੱਡੀ ਗਿਣਤੀ ਵਿਚ ਲੋਕ ਵੋਟਿੰਗ ਕੇਂਦਰ ਪਹੁੰਚ ਰਹੇ ਹਨ। ਵੋਟਿੰਗ ਪ੍ਰਕਿਰਿਆ ਦੌਰਾਨ ਉੱਚਿਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਜ਼ਿਆਦਾਤਰ ਸੀਟਾਂ ’ਤੇ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਹੈ। ਓਧਰ ਮੰਡੀ ਸੰਸਦੀ ਸੀਟ ’ਤੇ ਜ਼ਿਮਨੀ ਚੋਣਾਂ ’ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੇ ਪਰਿਵਾਰ ਨਾਲ ਗ੍ਰਹਿ ਪੰਚਾਇਤ ਮੁਰਹਾਗ ਸਥਿਤ ਵੋਟਿੰਗ ਕੇਂਦਰ ’ਚ ਜਾ ਕੇ ਵੋਟ ਪਾਈ। 

ਦਾਦਰਾ ਅਤੇ ਨਾਗਰ ਹਵੇਲੀ, ਹਿਮਾਚਲ ਪ੍ਰਦੇਸ਼ ਦੇ ਮੰਡੀ ਅਤੇ ਮੱਧ ਪ੍ਰਦੇਸ਼ ਦੇ ਖੰਡਵਾ ’ਚ ਲੋਕ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਉੱਥੇ ਹੀ ਜਿਨ੍ਹਾਂ 29 ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉਸ ’ਚ ਆਸਾਮ ’ਚ 5, ਪੱਛਮੀ ਬੰਗਾਲ ’ਚ 4, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮੇਘਾਲਿਆ ’ਚ 3-3, ਬਿਹਾਰ, ਰਾਜਸਥਾਨ ਅਤੇ ਕਰਨਾਟਕ ਵਿਚ 2-2 ਜਦਕਿ ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ ਦੀ ਇਕ-ਇਕ ਸੀਟ ਸ਼ਾਮਲ ਹੈ। 

ਦੱਸ ਦੇਈਏ ਕਿ ਲੋਕ ਸਭਾ ਦੀਆਂ 3 ਸੀਟਾਂ ’ਤੇ ਮੈਂਬਰਾਂ ਦੇ ਦਿਹਾਂਤ ਦੇ ਚੱਲਦੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਕੁਝ ਵਿਧਾਨ  ਸਭਾ ਸੀਟਾਂ ’ਤੇ ਵਿਧਾਇਕ ਦੇ ਦਿਹਾਂਤ ਕਾਰਨ ਜਦਕਿ ਕਈ ਸੀਟਾਂ ’ਤੇ ਜੇਤੂ ਉਮੀਦਵਾਰ ਦੇ ਦਲ ਬਦਲਣ ਲਈ ਅਸਤੀਫ਼ਾ ਦੇਣ ਕਾਰਨ ਸੀਟਾਂ ਖਾਲੀ ਹੋਈਆਂ ਹਨ।


Tanu

Content Editor

Related News