''3 ਇਡੀਅਟਸ'' ਦੇ ਰੈਂਚੋ ਸਕੂਲ ਨੂੰ 20 ਸਾਲ ਬਾਅਦ ਹੁਣ CBSE ਤੋਂ ਮਾਨਤਾ ਮਿਲਣ ਦੀ ਉਮੀਦ

Sunday, Jan 23, 2022 - 06:42 PM (IST)

''3 ਇਡੀਅਟਸ'' ਦੇ ਰੈਂਚੋ ਸਕੂਲ ਨੂੰ 20 ਸਾਲ ਬਾਅਦ ਹੁਣ CBSE ਤੋਂ ਮਾਨਤਾ ਮਿਲਣ ਦੀ ਉਮੀਦ

ਨੈਸ਼ਨਲ ਡੈਸਕ (ਭਾਸ਼ਾ)- ਲੱਦਾਖ ਦੇ ਪਦਮ ਕਾਰਪੋ ਸਕੂਲ ਨੂੰ ਇਸ ਦੀ ਸਥਾਪਨਾ ਦੇ 2 ਦਹਾਕਿਆਂ ਤੋਂ ਵੱਧ ਸਮੇਂ ਬਾਅਦ ਇਸ ਸਾਲ ਸੀ.ਬੀ.ਐੱਸ.ਈ. ਦੀ ਮਾਨਤਾ ਮਿਲ ਸਕਦੀ ਹੈ, ਕਿਉਂਕਿ ਲੰਬੇ ਸਮੇਂ ਬਾਅਦ ਜੰਮੂ ਅਤੇ ਕਸ਼ਮੀਰ ਬੋਰਡ ਤੋਂ ਇਸ ਦੀ ਮਨਜ਼ੂਰੀ ਮਿਲ ਗਈ ਹੈ। ਇਸ ਸਕੂਲ ਨੂੰ ਰੈਂਚੋ ਦੇ ਸਕੂਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੇ ਮਾਨਤਾ ਦੇ ਨਿਯਮਾਂ ਅਨੁਸਾਰ, ਸਕੂਲਾਂ ਨੂੰ ਸੰਬੰਧਤ ਰਾਜ ਬੋਰਡ ਤੋਂ 'ਇਤਰਾਜ਼ ਨਹੀਂ ਸਰਟੀਫਿਕੇਟ' ਦੀ ਜ਼ਰੂਰਤ ਹੁੰਦੀ ਹੈ। ਵਿਦੇਸ਼ੀ ਸਕੂਲਾਂ ਨੂੰ ਸੰਬੰਧਤ ਦੇਸ਼ 'ਚ ਸੰਬੰਧਤ ਦੂਤਘਰ ਜਾਂ ਭਾਰਤ ਦੇ ਵਣਜ ਦੂਤਘਰ ਤੋਂ ਇਸੇ ਤਰ੍ਹਾਂ ਦੇ ਦਸਤਾਵੇਜ਼ ਦੀ ਜ਼ਰੂਰਤ ਹੁੰਦੀ ਹੈ। ਆਮਿਰ ਖਾਨ ਦੀ 2009 'ਚ ਆਈ ਫਿਲਮ '3 ਇਡੀਅਟਸ' 'ਚ ਦਿਖਾਏ ਜਾਣ ਤੋਂ ਬਾਅਦ ਪ੍ਰਸਿੱਧੀ ਪਾਉਣ ਵਾਲਾ ਇਹ ਸਕੂਲ ਮੌਜੂਦਾ ਸਮੇਂ ਜੰਮੂ ਕਸ਼ਮੀਰ ਸਟੇਟ ਬੋਰਡ ਆਫ਼ ਸਕੂਲ ਐਜ਼ੂਕੇਸ਼ਨ ਠ(ਜੇ.ਕੇ.ਬੀ.ਓ.ਐੱਸ.ਈ.) ਨਾਲ ਸੰਬੰਧਤ ਹੈ। 

ਇਹ ਵੀ ਪੜ੍ਹੋ : ਵਿਆਹ ਦੇ ਕਾਰਡ 'ਤੇ ਕਿਸਾਨ ਅੰਦੋਲਨ ਦੀ ਝਲਕ, ਲਾੜੇ ਨੇ ਲਿਖਵਾਇਆ- ਜੰਗ ਹਾਲੇ ਜਾਰੀ ਹੈ, MSP ਦੀ ਵਾਰੀ ਹੈ

ਸਕੂਲ ਦੀ ਪ੍ਰਿੰਸੀਪਲ ਮਿੰਗੂਰ ਆਗਮੋ ਨੇ ਦੱਸਿਆ,''ਅਸੀਂ ਕਈ ਸਾਲਾਂ ਤੋਂ ਆਪਣੇ ਸਕੂਲ ਨੂੰ ਸੀ.ਬੀ.ਐੱਸ.ਈ. ਤੋਂ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।'' ਉਨ੍ਹਾਂ ਕਿਹਾ,''ਹਾਲਾਂਕਿ ਸਾਡੇ ਕੋਲ ਸਾਰਾ ਜ਼ਰੂਰੀ ਬੁਨਿਆਦੀ ਢਾਂਚਾ ਹੈ।'' ਉਨ੍ਹਾਂ ਕਿਹਾ,''ਆਖ਼ਰਕਾਰ, ਇਸ ਮਹੀਨੇ ਦਸਤਾਵੇਜ਼ ਪ੍ਰਾਪਤ ਹੋ ਗਿਆ ਹੈ ਅਤੇ ਅਸੀਂ ਮਾਨਤਾ ਲਈ ਬਾਕੀ ਪ੍ਰਕਿਰਿਆ ਜਲਦ ਹੀ ਪੂਰੀ ਕਰ ਲਵਾਂਗੇ। ਅਸੀਂ ਉਮੀਦ ਕਰ ਰਹੇ ਹਾਂ ਕਿ ਸਾਨੂੰ ਇਸ ਸਾਲ ਮਾਨਤਾ ਮਿਲ ਜਾਵੇਗੀ ਅਤੇ ਕੋਈ ਹੋਰ ਰੁਕਾਵਟ ਨਹੀਂ ਹੋਵੇਗੀ।'' ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਦਰਜਾ ਮਿਲਣ ਤੋਂ ਪਹਿਲਾਂ ਸਕੂਲ ਇਹ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਦੇਸ਼ ਦੀ ਵੰਡ ਤੋਂ ਬਾਅਦ ਵੀ, ਲੱਦਾਖ 'ਚ ਸਕੂਲ ਜੰਮੂ ਅਤੇ ਕਸ਼ਮੀਰ ਬੋਰਡ ਨਾਲ ਸੰਬੰਧਤ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News