ਕੁਲਗਾਮ ਤੋਂ ਹਿਜ਼ਬੁਲ ਦੇ 3 ਅੱਤਵਾਦੀ ਗ੍ਰਿਫਤਾਰ
Sunday, Jan 12, 2020 - 12:40 AM (IST)

ਸ਼੍ਰੀਨਗਰ, (ਏਜੰਸੀਆਂ)— ਕੁਲਗਾਮ ਤੋਂ ਹਿਜ਼ਬੁਲ ਦੇ 3 ਅੱਤਵਾਦੀਆਂ ਨੂੰ ਸ਼ਨੀਵਾਰ ਗ੍ਰਿਫਤਾਰ ਕੀਤਾ ਗਿਆ। ਉਕਤ ਅੱਤਵਾਦੀ ਇਕ ਵੀਡੀਓ 'ਚ ਸੇਬ ਵਪਾਰੀਆਂ ਨੂੰ ਧਮਕੀਆਂ ਦਿੰਦੇ ਨਜ਼ਰ ਆਏ ਸਨ। ਉਹ ਆਰਟੀਕਲ-370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਰੱਦ ਕੀਤੇ ਜਾਣ ਨੂੰ ਲੈ ਕੇ ਵਪਾਰੀਆਂ ਨੂੰ ਭੜਕਾ ਰਹੇ ਸਨ। ਤਿੰਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ।