ਸੜਕ ’ਤੇ ਖੜ੍ਹਾ ਖ਼ਰਾਬ ਟਰੱਕ ਬਣਿਆ ਕਾਲ, 3 ਦੋਸਤਾਂ ਦੀ ਹੋਈ ਦਰਦਨਾਕ ਮੌਤ
Wednesday, Dec 07, 2022 - 03:55 PM (IST)
ਕਰਨਾਲ– ਸੜਕ ’ਤੇ ਖ਼ਰਾਬ ਖੜ੍ਹੇ ਇਕ ਟਰੱਕ ’ਚ ਮੋਟਰਸਾਈਕਲ ਟਕਰਾਉਣ ਕਾਰਨ ਉਸ ’ਤੇ ਸਵਾਰ ਤਿੰਨ ਦੋਸਤਾਂ ਦੀ ਮੌਤ ਹੋ ਗਈ, ਜਦਕਿ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਹੀ ਪਿੰਡ ਦੇ 5 ਮੁੰਡੇ ਗੀਤਾ ਜਯੰਤੀ ਸਹਾਉਤਸਵ ’ਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਪਿੰਡ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਇੱਥੇ ਪਿਛਲੇ ਕਈ ਦਿਨਾਂ ਤੋਂ ਖੜ੍ਹਾ ਸੀ, ਜਿਸ ਨੂੰ ਨਾ ਤਾਂ ਪ੍ਰਸ਼ਾਸਨ ਦੁਆਰਾ ਉੱਥੋਂ ਹਟਾਇਆ ਗਿਆ ਅਤੇ ਨਾ ਹੀ ਟਰੱਕ ਚਾਲਕ ਦੁਆਰਾ। ਇਸ ਪੂਰੇ ਮਾਮਲੇ ’ਚ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ– ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ’ਚ ਭਾਜਪਾ ਕਾਰਕੁੰਨ ਨੂੰ ਦਿੱਤੀ ‘ਫਲਾਈਂਗ ਕਿੱਸ’
ਇਹ ਵੀ ਪੜ੍ਹੋ– ਲਖਨਊ ਦੇ 4 ਨੰਨ੍ਹੇ ਵਿਗਿਆਨੀਆਂ ਨੇ ਮਚਾਈ ਧਮਾਲ, ਬਣਾਈਆਂ ਸਭ ਤੋਂ ਸਸਤੀਆਂ ਇਲੈਕਟ੍ਰਿਕ ਕਾਰਾਂ
ਗੀਤਾ ਜਯੰਤੀ ’ਚ ਸ਼ਾਮਲ ਹੋਣ ਤੋਂ ਬਾਅਦ ਪਰਤ ਰਹੇ ਸਨ ਪਿੰਡ
ਜਾਣਕਾਰੀ ਮੁਤਾਬਕ, ਜ਼ਿਲ੍ਹੇ ਦੇ ਪਿੰਡ ਮੁਬਾਰਕਬਾਦ ਦੇ ਰਹਿਣ ਵਾਲੇ 5 ਦੋਸਤ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਕੁਰਕਸ਼ੇਤਰ ’ਚ ਗੀਤਾ ਜਯੰਤੀ ਮਹਾਉਤਸਵ ’ਚ ਸ਼ਾਮਲ ਹੋਣ ਗਏ ਸਨ। ਉੱਥੋਂ ਵਾਪਸ ਆਉਂਦੇ ਸਮੇਂ ਇਕ ਮੋਟਰਸਾਈਕਲ ਖ਼ਰਾਬ ਹੋ ਗਿਆ। ਇਸ ਤੋਂ ਬਾਅਦ ਸਾਰੇ ਮੁੰਡੇ ਇਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਪਰਤ ਰਹੇ ਸਨ। ਉਹ ਘਰ ਪਹੁੰਚਣ ਹੀ ਵਾਲੇ ਸਨ ਕਿ ਉਸ ਤੋਂ ਪਹਿਲਾਂ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਪਿੰਡ ਦੀ ਸੜਕ ’ਤੇ ਖੜ੍ਹੇ ਟਰੱਕ ’ਚ ਮੋਟਰਸਾਈਕਲ ਜਾ ਵਜਾ ਅਤੇ ਪੰਜੋ ਦੋਸਤ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਤਿੰਨ ਦੋਸਤਾਂ ਦੀ ਹਾਲਤ ਗੰਭੀਰ ਸੀ, ਜਿਨ੍ਹਾਂ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਮਰਨ ਵਾਲਿਆਂ ’ਚ 11 ਸਾਲ ਦਾ ਆਰਿਅਨ, 18 ਸਾਲ ਦਾ ਸਚਿਨ ਅਤੇ 23 ਸਾਲਾ ਮੋਨੂੰ ਸ਼ਾਮਲ ਹੈ। ਜਾਣਕਾਰੀ ਮੁਤਾਬਕ, ਕਰੀਬ 10 ਮਹੀਨੇ ਪਹਿਲਾਂ ਹੀ ਮੋਨੂੰ ਦਾ ਵਿਆਹ ਹੋਇਆ ਸੀ। ਹਾਦਸੇ ’ਚ ਜ਼ਖ਼ਮੀ ਹੋਏ ਬਾਕੀ ਦੋ ਦੋਸਤਾਂ ਦੀ ਹਾਲਤ ਹੁਣ ਠੀਕ ਹੈ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਇਹ ਵੀ ਪੜ੍ਹੋ– ਹੈਰਾਨੀਜਨਕ: ਪਤੀ ਕਰਦਾ ਰਿਹਾ ਕਮਾਈ, ਪਤਨੀ ਮਕਾਨ ਮਾਲਕ ਨੂੰ ਲੂਡੋ 'ਚ ਪੈਸਿਆਂ ਸਣੇ ਖ਼ੁਦ ਨੂੰ ਵੀ ਹਾਰੀ
ਪਿਛਲੇ 3 ਦਿਨਾਂ ਤੋਂ ਸੜਕ ’ਤੇ ਖੜ੍ਹਾ ਸੀ ਟਰੱਕ
ਦੱਸ ਦੇਈਏ ਕਿ ਗਰੌਂਡਾ ਨੇੜੇ ਸਥਿਤ ਟੋਲ ਪਲਾਜਾ ਤੋਂ ਬਚਣ ਲਈ ਟਰੱਕ ਡਰਾਈਵਰ ਪਿੰਡ ਦੀ ਸੜਕ ਦਾ ਇਸਤੇਮਾਲ ਕਰਦੇ ਹਨ। ਇਕ ਅਜਿਹਾ ਹੀ ਟਰੱਕ ਪਿੰਡ ਦੀ ਇਸ ਸੜਕ ’ਤੇ ਖ਼ਰਾਬ ਹੋ ਗਿਆ ਅਤੇ ਤਿੰਨ ਦੋਸਤਾਂ ਲਈ ਕਾਲ ਬਣ ਗਿਆ। ਇਹ ਟਰੱਕ ਇੱਥੇ ਪਿਛਲੇ 3 ਦਿਨਾਂ ਤੋਂ ਖੜ੍ਹਾ ਸੀ। ਪ੍ਰਸ਼ਾਸਨ ਵੱਲੋਂ ਵੀ ਇਸ ਟਰੱਕ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਅਜਿਹਾ ਲਗਦਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਹਾਦਸਾ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ