ਬਾਦਲੀ NCR ਨਹਿਰ ''ਚ ਨਹਾਉਂਦੇ ਸਮੇਂ ਡੁੱਬੇ 3 ਇੰਜੀਨੀਅਰ, ਮੌਤ

Wednesday, May 20, 2020 - 10:08 PM (IST)

ਬਾਦਲੀ NCR ਨਹਿਰ ''ਚ ਨਹਾਉਂਦੇ ਸਮੇਂ ਡੁੱਬੇ 3 ਇੰਜੀਨੀਅਰ, ਮੌਤ

ਬਹਾਦੁਰਗੜ੍ਹ (ਭਾਰਦਵਾਜ)— ਬਾਦਲੀ ਦੇ ਨੇੜਿਓ ਲੰਘ ਰਹੀ ਐੱਨ. ਸੀ. ਆਰ. ਮਾਈਨਰ 'ਚ ਗਰਮੀ ਤੋਂ ਰਾਹਤ ਪਾਉਣ ਦੇ ਲਈ ਨਹਾਉਂਦੇ ਸਮੇਂ 3 ਸਿਵਿਲ ਇੰਜੀਨੀਅਰ ਡੂੰਘੇ ਪਾਣੀ 'ਚ ਡੁੱਬ ਗਏ। ਤਿੰਨੇ ਇੰਜੀਨੀਅਰ ਦੋਸਤ ਸਨ ਤੇ ਨੌਰੰਗਪੁਰ ਦੇ ਕੋਲ ਨਿਰਮਾਣਾਧੀਨ ਕਾਲਜ ਤੋਂ ਕੰਮ ਕਰਕੇ ਆਉਂਦੇ ਸਮੇ ਉਨ੍ਹਾਂ ਦੇ ਨਾਲ ਇਹ ਘਟਨਾ ਹੋਈ। ਇਸ ਦੌਰਾਨ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਬਦਲੀ ਥਾਣਾ ਪੁਲਸ ਕਾਰਵਾਈ 'ਚ ਲੱਗ ਗਈ ਹੈ। ਜਾਣਕਾਰੀ ਅਨੁਸਾਰ ਨਜਫਗੜ੍ਹ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ ਪ੍ਰਦੀਪ ਉੱਤਮ ਨਗਰ ਦੇ ਮੰਸ਼ਾ ਰਾਮ ਪਾਰਕ ਨਿਵਾਸੀ ਆਸ਼ੀਸ਼ ਤੇ ਐੱਸ. ਐੱਨ. ਮੁਸਲਿਮ ਨਿਵਾਸੀ ਨਾਂਗਲੋਈ ਜੋ ਕਿ ਤਿੰਨੇ ਦੋਸਤ ਸਨ ਤੇ ਸਿਵਿਲ ਇੰਜੀਨੀਅਰ ਸਨ। ਉਹ ਤਿੰਨੇ ਨੌਰੰਗਪੁਰ ਪਿੰਡ 'ਚ ਬਣ ਰਹੇ ਇਕ ਕਾਲਜ ਨਿਰਮਾਣ ਸਾਈਟ ਤੋਂ ਵਾਪਸ ਦਿੱਲੀ ਵੱਲ ਆ ਰਹੇ ਸਨ। ਵਿਚ ਰਸਤੇ 'ਚ ਬਾਦਲੀ ਦੇ ਕੋਲ ਐੱਨ. ਸੀ. ਆਰ. ਨਹਿਰ 'ਚ ਨਹਾਉਣ ਲੱਗੇ। ਮਾਈਨਰ 'ਚ ਪਾਣੀ ਦਾ ਤੇਜ਼ ਵਹਾਅ ਹੋਣ ਦੇ ਕਾਰਨ ਉਹ ਡੁੱਬ ਗਏ। 
 


author

Gurdeep Singh

Content Editor

Related News