ਸੀ. ਬੀ. ਐੱਸ. ਈ. ਦੇ ਜੁਆਇੰਟ ਸਕੱਤਰ ਦੇ 3 ਬੱਚਿਆਂ ਦੀ ਸੜਕ ਹਾਦਸੇ ''ਚ ਮੌਤ
Monday, Nov 05, 2018 - 08:03 PM (IST)

ਆਗਰਾ–ਮਥੁਰਾ ਅਤੇ ਹਾਥਰਸ ਜ਼ਿਲਿਆਂ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਵਾਪਰੇ ਦੋ ਸੜਕ ਹਾਦਸਿਆਂ 'ਚ ਸੀ. ਬੀ. ਐੱਸ. ਈ. ਦੇ ਜੁਆਇੰਟ ਸਕੱਤਰ ਦੇ ਤਿੰਨ ਬੱਚਿਆਂ ਸਮੇਤ ਕੁਲ 5 ਲੋਕਾਂ ਦੀ ਮੌਤ ਹੋ ਗਈ । ਪਹਿਲੇ ਹਾਦਸੇ 'ਚ ਸੀ. ਬੀ. ਐੱਸ. ਈ. ਦੇ ਸੰਯੁਕਤ ਸਕੱਤਰ ਰਾਮ ਸ਼ੰਕਰ ਯਾਦਵ ਦੇ 3 ਬੱਚਿਆਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਦੂਸਰੀ ਲੇਨ 'ਚ ਚਲੀ ਗਈ ਅਤੇ ਇਕ ਦੂਸਰੀ ਕਾਰ ਨਾਲ ਟਕਰਾ ਗਈ। ਇਸ ਹਾਦਸੇ 'ਚ ਉਕਤ ਤਿੰਨ ਬੱਚਿਆਂ ਸਮੇਤ ਦੂਜੀ ਕਾਰ 'ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਤਿੰਨੋਂ ਭੈਣ-ਭਰਾ ਇਕ ਕਾਰ 'ਚ ਆਗਰਾ ਵੱਲ ਨੂੰ ਜਾ ਰਹੇ ਸਨ। ਹਾਦਸੇ 'ਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ। ਇਕ ਹੋਰ ਹਾਦਸੇ 'ਚ ਗਾਜ਼ੀਆਬਾਦ ਦੇ ਮੋਟਰਸਾਈਕਲ ਸਵਾਰ ਇਕ ਪੁਲਸ ਕਾਂਸਟੇਬਲ ਦੀ ਟਰੱਕ ਨਾਲ ਟੱਕਰ 'ਚ ਮੌਤ ਹੋ ਗਈ।