KGMU ''ਚ ਆਕਸੀਜਨ ਦੀ ਘਾਟ ਕਾਰਨ ਹੋਈ 3 ਮਾਸੂਮਾਂ ਦੀ ਮੌਤ!

Sunday, Jun 10, 2018 - 02:10 AM (IST)

ਲਖਨਊ— ਯੂ. ਪੀ.  ਦੀ ਰਾਜਧਾਨੀ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟਾਮਾ ਸੈਂਟਰ 'ਚ ਡਾਕਟਰਾਂ ਦੀ ਲਾਪਰਵਾਹੀ ਨਾਲ 4 'ਚੋਂ 3 ਬੱਚਿਆਂ ਦੀ ਮੌਤ ਹੋ ਗਈ ਹੈ। ਬੱਚਿਆਂ ਦੀ ਮੌਤ ਵਾਰਡ 'ਚ ਸ਼ਿਫਟ ਕਰਦੇ ਸਮੇਂ ਆਕਸੀਜਨ ਦੀ ਘਾਟ ਕਾਰਨ ਹੋਈ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਉਹ ਨਿਮੋਨੀਆ ਤੋਂ ਪੀੜਤ ਸਨ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਆਕਸੀਜਨ ਸਿਲੰਡਰ ਲਗਾ ਕੇ 4 ਬੱਚਿਆਂ ਨੂੰ ਟਾਮਾ ਸੈਂਟਰ ਤੋਂ ਬਾਲ ਵਿਭਾਗ 'ਚ ਸ਼ਿਫਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਨ੍ਹਾਂ 3 ਬੱਚਿਆਂ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਵਾਰਡ ਬੁਆਏ ਤੋਂ ਕਿਹਾ ਕਿ ਉਹ ਇਕ-ਇਕ ਬੱਚੇ ਨੂੰ ਬਾਲ ਵਿਭਾਗ 'ਚ ਸ਼ਿਫਟ ਕਰੇ ਪਰ ਵਾਰਡ ਬੁਆਏ ਨੇ ਉਸਦੀ ਇਕ ਨਹੀਂ ਸੁਣੀ। ਵਾਰਡ ਬੁਆਏ ਆਪਣੀ ਜਿਦ 'ਤੇ ਅੜ੍ਹਿਆ ਰਿਹਾ। ਉਹ 4 ਬੱਚਿਆਂ ਨੂੰ ਇਕ ਹੀ ਸਿਲੰਡਰ ਨਾਲ ਆਕਸੀਜਨ ਦਿੰਦੇ ਹੋਏ ਸ਼ਿਫਟ ਕਰ ਰਿਹਾ ਸੀ। ਸ਼ਿਫਟ ਕਰਦੇ ਸਮੇਂ ਬੱਚਿਆਂ ਨੂੰ ਪੂਰੀ ਆਕਸੀਜਨ ਨਹੀਂ ਮਿਲੀ। ਜਿਸ ਤੋਂ ਬਾਅਦ ਬੱਚਿਆਂ ਦੀ ਹਾਲਤ ਖਰਾਬ ਹੋ ਗਈ। 4 'ਚੋਂ 3 ਬੱਚਿਆਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਇਸ ਮਾਮਲੇ 'ਤੇ ਕੇ. ਜੀ. ਐੱਮ. ਯੂ. ਦੇ ਪ੍ਰਧਾਨ ਡਾ. ਸੁਧੀਰ ਦਾ ਕਹਿਣਾ ਹੈ ਕਿ ਇਕ ਹੀ ਸਿਲੰਡਰ 'ਤੇ 4 ਬੱਚਿਆਂ ਨੂੰ ਲੈ ਕੇ ਜਾਣ ਦੀ ਗੱਲ ਗਲਤ ਹੈ। 3 ਮਹੀਨੇ ਦੇ ਬੱਚਿਆਂ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਹਸਪਤਾਲ 'ਚ ਆਕਸੀਜਨ ਸਿਲੰਡਰ ਦੀ ਘਾਟ ਨਹੀਂ ਹੈ।


Related News