ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦਿਆਂ ਘਰ ’ਚ ਜਾ ਵੜੀ ਬੱਸ, 3 ਦੀ ਮੌਤ

Friday, Jan 20, 2023 - 09:12 PM (IST)

ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦਿਆਂ ਘਰ ’ਚ ਜਾ ਵੜੀ ਬੱਸ, 3 ਦੀ ਮੌਤ

ਵਿਦਿਸ਼ਾ (ਯੂ. ਐੱਨ. ਆਈ.) : ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ 'ਚ ਵਿਦਿਸ਼ਾ-ਸਾਗਰ ਹਾਈਵੇਅ ’ਤੇ ਪਿੰਡ ਚੱਕ ਪਟਨੀ ਨੇੜੇ ਸ਼ੁੱਕਰਵਾਰ ਸਵੇਰੇ ਇਕ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇਕ ਬੱਸ ਉਸਾਰੀ ਅਧੀਨ ਘਰ 'ਚ ਜਾ ਵੜੀ। ਇਸ ਹਾਦਸੇ ਵਿੱਚ ਬੱਸ ਡਰਾਈਵਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਬੱਸ ’ਚ ਕਰੀਬ 55 ਯਾਤਰੀ ਬੀਨਾ ਤੋਂ ਨਰਮਦਾਪੁਰਮ ਜਾ ਰਹੇ ਸਨ। ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ’ਤੇ ਬੈਠੇ ਦੋ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬੱਸ ਬੇਕਾਬੂ ਹੋ ਕੇ ਉਕਤ ਮਕਾਨ ’ਚ ਜਾ ਵੜੀ। ਦੋਵਾਂ ਬਾਈਕ ਸਵਾਰਾਂ ਦੀ ਵੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਤੇ ਦਿੱਲੀ ਪੁਲਸ ਦਾ ਸਾਂਝਾ ਆਪਰੇਸ਼ਨ, ਖ਼ਤਰਨਾਕ ਗੈਂਗਸਟਰ ਦੇ 2 ਸਾਥੀ ਗ੍ਰਿਫ਼ਤਾਰ


author

Mandeep Singh

Content Editor

Related News