ਬਾਬਾ ਬਰਫਾਨੀ ਦੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, 8-9 ਘੰਟਿਆਂ ’ਚ ਪੂਰੀ ਹੋਵੇਗੀ 3 ਦਿਨਾਂ ਦੀ ਯਾਤਰਾ
Monday, Oct 30, 2023 - 01:21 PM (IST)
ਜੰਮੂ (ਕਮਲ)- ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਇਕ ਖੁਸ਼ਖਬਰੀ ਹੈ। ਕੇਂਦਰ ਸਰਕਾਰ ਵੱਲੋਂ ਅਮਰਨਾਥ ਗੁਫਾ ਤੱਕ ਸੜਕ ਬਣਾਉਣ ਲਈ ਸ਼ੁਰੂ ਕੀਤੇ ਪ੍ਰਾਜੈਕਟ ’ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਦਾ ਸਮੁੱਚਾ ਸਟਾਫ ਬਾਬਾ ਬਰਫਾਨੀ ਦੀ ਪਵਿੱਤਰ ਗੁਫਾ ਨੇੜੇ ਸੜਕ ਬਣਾਉਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਿਹਾ ਹੈ। ਅਮਰਨਾਥ ਦੇ ਸ਼ਰਧਾਲੂਆਂ ਲਈ ਜਲਦੀ ਹੀ ਵੱਡਾ ਅਤੇ ਵਧੀਆ ਟਰੈਕ ਤਿਆਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ’ਚ ਦੇਖਿਆ ਜਾ ਰਿਹਾ ਹੈ ਕਿ ਬੀ.ਆਰ.ਓ. ਗੱਡੀਆਂ ਪਵਿੱਤਰ ਗੁਫਾ ਦੇ ਨੇੜੇ ਪਹੁੰਚ ਗਈਆਂ ਹਨ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ 3 ਦਿਨਾਂ ਦੀ ਅਮਰਨਾਥ ਯਾਤਰਾ ਸਿਰਫ 8-9 ਘੰਟਿਆਂ ’ਚ ਪੂਰੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਇਸ ਵਾਰ ਜੇਲ੍ਹ 'ਚ ਹੀ ਦੀਵਾਲੀ ਮਨਾਉਣਗੇ ਸਿਸੋਦੀਆ, ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ
ਬਾਲਾਟਾਲ ਤੋਂ ਪਵਿੱਤਰ ਗੁਫ਼ਾ ਤੱਕ 9 ਕਿਲੋਮੀਟਰ ਲੰਬਾ ਰੋਪਵੇਅ ਬਣਾਉਣ ਦੀ ਯੋਜਨਾ
ਪ੍ਰਾਜੈਕਟ ਦੇ ਅਧੀਨ ਬਾਲਟਾਲ ਤੋਂ ਪਵਿੱਤਰ ਗੁਫ਼ਾ ਤੱਕ 750 ਕਰੋੜ ਰੁਪਏ 'ਟ 9 ਕਿਲੋਮੀਟਰ ਲੰਬਾ ਰੋਪਵੇਅ ਬਣਾਉਣ ਦੀ ਵੀ ਯੋਜਨਾ ਹੈ। ਇਸ ਦੀ ਵੀ ਡੀ.ਪੀ.ਆਰ. ਅਗਲੇ ਮਹੀਨੇ ਤੱਕ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ। ਇਹੀ ਨਹੀਂ ਪਹਿਲਗਾਮ ਦੇ ਨਾਲ-ਨਾਲ ਬਾਲਟਾਲ ਦੇ ਦੋਵੇਂ ਕਿਨਾਰਿਆਂ 'ਤੇ ਭਗਵਾਨ ਸ਼ਿਵ ਦੀ ਪਵਿੱਤਰ ਗੁਫ਼ਾ ਤੱਕ ਮਾਰਗਾਂ ਨੂੰ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਨੂੰ ਜਲਦ ਪੂਰਾ ਕਰਨ ਲਈ ਬੀ.ਆਰ.ਓ. ਦੇ ਟਰੱਕ ਅਤੇ ਛੋਟੇ ਪਿਕਅੱਪ ਵਾਹਨ ਪਵਿੱਤਰ ਗੁਫ਼ਾ ਤੱਕ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ਹਨੀਟ੍ਰੈਪ ’ਚ ਫਸਿਆ ਬੀਕਾਨੇਰ ਦਾ ਨੌਜਵਾਨ, ਪਾਕਿਸਤਾਨ ਭੇਜੀਆਂ ਅਹਿਮ ਜਾਣਕਾਰੀਆਂ
ਸ਼ੇਸ਼ਨਾਗ ਅਤੇ ਪੰਚਤਰਨੀ ਦਰਮਿਆਨ ਬਣਾਈ ਜਾਵੇਗੀ 10.8 ਕਿਲੋਮੀਟਰ ਲੰਬੀ ਸੁਰੰਗ
ਚੰਦਨਬਾੜੀ ਤੋਂ ਪਵਿੱਤਰ ਗੁਫ਼ਾ ਤੱਕ ਦੇ ਮਾਰਗ 'ਤੇ ਸ਼ੇਸ਼ਨਾਗ ਅਤੇ ਪੰਚਤਰਨੀ ਦਰਮਿਆਨ 10.8 ਕਿਲੋਮੀਟਰ ਲੰਬੀ ਸੁਰੰਗ ਬਣਾਈ ਜਾਵੇਗੀ ਤਾਂ ਕਿ ਤੀਰਥ ਯਾਤਰੀਆਂ ਨੂੰ ਖ਼ਰਾਬ ਮੌਸਮ 'ਚ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਯਾਤਰਾ ਮਿਲ ਸਕੇ। ਇਸ ਤੋਂ ਇਲਾਵਾ ਪੰਚਤਰਨੀ ਤੋਂ ਪਵਿੱਤਰ ਗੁਫ਼ਾ ਤੱਕ ਚੌੜੀ ਪੱਕੀ ਸੜਕ ਬਣਾਈ ਜਾ ਰਹੀ ਹੈ ਅਤੇ ਬਾਲਟਾਲ ਰੂਟ ਸੈਕਸ਼ਨ 'ਤੇ ਵੀ ਕੰਮ ਚੱਲ ਰਿਹਾ ਹੈ। ਪਿਛਲੇ ਸਾਲ ਜੁਲਾਈ ਦੇ ਮਹੀਨੇ 'ਚ ਅਮਰਨਾਥ ਯਾਤਰਾ ਦੇ ਕੁਝ ਹੀ ਦਿਨਾਂ ਬਾਅਦ ਅਮਰਨਾਥ ਦੀ ਪਵਿੱਤਰ ਗੁਫ਼ਾ ਕੋਲ ਬੱਦਲ ਫਟਣ ਦੀ ਘਟਨਾ ਹੋਈ ਸੀ। ਸ਼੍ਰੀ ਬਾਬਾ ਅਮਰਨਾਥ ਦੀ ਪਵਿੱਤਰ ਗੁਫ਼ਾ ਨੇੜੇ ਬੱਦਲ ਫਟਣ ਤੋਂ ਬਾਅਦ ਲਾਪਤਾ ਲੋਕਾਂ ਨੂੰ ਬਚਾਉਣ ਲਈ ਭਾਰਤੀ ਫ਼ੌਜ ਨੇ ਦਿਨ-ਰਾਤ ਕੋਸ਼ਿਸ਼ ਕੀਤੀ ਅਤੇ ਰਾਹਤ ਮੁਹਿੰਮ ਚਲਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8