ਗਰੀਬ ਕਿਸਾਨ ਦੀਆਂ 3 ਧੀਆਂ ਦਾ ਗਜ਼ਬ ਹੌਂਸਲਾ, ਤਿੰਨੋਂ ਫੌਜ ਵਿਚ

Thursday, Mar 08, 2018 - 03:53 PM (IST)

ਗਰੀਬ ਕਿਸਾਨ ਦੀਆਂ 3 ਧੀਆਂ ਦਾ ਗਜ਼ਬ ਹੌਂਸਲਾ, ਤਿੰਨੋਂ ਫੌਜ ਵਿਚ

ਰੋਹਤਕ — ਕਿਹਾ ਜਾਂਦਾ ਹੈ ਕਿ ਕੁਝ ਕਰਨ ਦੀ ਮਨ ਵਿਚ ਇੱਛਾ ਹੋਵੇ ਤਾਂ ਕੋਈ ਵੀ ਪਰੇਸ਼ਾਨੀ ਰਸਤਾ ਨਹੀਂ ਰੋਕ ਸਕਦੀ। ਇਸ ਤਰ੍ਹਾਂ ਦਾ ਹੀ ਕੁਝ ਕਰ ਕੇ ਦਿਖਾਇਆ ਹੈ ਗਰੀਬ ਕਿਸਾਨ ਦੀਆਂ ਤਿੰਨ ਬੇਟੀਆਂ ਨੇ। ਰੋਹਤਕ ਦੇ ਰਹਿਣ ਵਾਲੇ ਕਿਸਾਨ ਪ੍ਰਤਾਪ ਸਿੰਘ ਦੀਆਂ ਤਿੰਨ ਬੇਟੀਆਂ ਹਨ ਅਤੇ ਤਿੰਨੋਂ ਹੀ ਲੈਫਟਿਨੈਂਟ ਦੇ ਅਹੁਦੇ 'ਤੇ ਭਰਤੀ ਹੋਈਆਂ ਹਨ। ਤਿੰਨਾਂ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਹ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿਚੋਂ ਦੋ ਸਕੀਆਂ ਭੈਣਾਂ ਅਤੇ ਇਕ ਕਜ਼ਨ ਸਿਸਟਰ ਹੈ। ਮਾਤਾ-ਪਿਤਾ ਨੂੰ ਬੇਟੀਆਂ ਦੀ ਇਸ ਤਰੱਕੀ 'ਤੇ ਮਾਣ ਹੈ। ਕਿਸਾਨ ਪਿਛੋਕੜ ਵਾਲਾ ਇਹ ਪਰਿਵਾਰ ਜ਼ਿਲਾ ਝੱਜਰ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਨੇ ਖੇਤੀਬਾੜੀ ਕਰਕੇ ਹੀ ਆਪਣੀਆਂ ਬੇਟੀਆਂ ਨੂੰ ਪੜ੍ਹਾ ਲਿਖਾ ਕੇ ਇਸ ਸਥਾਨ ਤੱਕ ਪਹੁੰਚਾਇਆ ਹੈ। ਫੌਜ ਮੈਡੀਕਲ ਵਿਚ ਸ਼ਾਮਲ ਹੋਣ ਤੋਂ ਬਾਅਦ ਲੜਕੀਆਂ ਨੂੰ ਵੱਖ-ਵੱਖ ਥਾਵਾਂ 'ਤੇ ਪੋਸਟਿੰਗ ਮਿਲੀ ਹੈ। 
ਇਕ ਨੂੰ ਤਾਮਿਲਨਾਢੂ ਦੇ ਵੈਲਿੰਗਟਨ 'ਚ, ਦੂਸਰੀ ਨੂੰ ਯੂ.ਪੀ. ਦੇ ਆਗਰੇ 'ਚ ਅਤੇ ਤੀਸਰੀ ਨੂੰ ਉਤਰਾਖੰਡ ਦੇ ਰਾਣੀਖੇਤ ਵਿਚ ਪੋਸਟਿੰਗ ਮਿਲੀ ਹੈ।

 


Related News