15 ਤੋਂ 18 ਸਾਲ ਦੇ 3 ਕਰੋੜ ਤੋਂ ਵੱਧ ਨੌਜਵਾਨਾਂ ਦਾ ਕੋਰੋਨਾ ਟੀਕਾਰਕਰਨ ਪੂਰਾ: ਮਾਂਡਵੀਆ

Saturday, Mar 05, 2022 - 04:32 PM (IST)

ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਵਿਚ 15 ਤੋਂ 18 ਸਾਲ ਉਮਰ ਸਮੂਹ ਦੇ 3 ਕਰੋੜ ਤੋਂ ਵੱਧ ਨਾਬਾਲਗਾਂ ਦਾ ਕੋਵਿਡ-19 ਟੀਕਾਕਰਨ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਨੂੰ ਮੁਕਾਮ ’ਤੇ ਲੈ ਕੇ ਜਾ ਰਿਹਾ ਹੈ।

PunjabKesari

ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਸਾਡੇ ਨੌਜਵਾਨ ਯੋਧਿਆਂ ਵਲੋਂ ਸ਼ਾਨਦਾਰ ਕੰਮ ਹੈ! 15 ਤੋਂ 18 ਸਾਲ ਉਮਰ ਸਮੂਹ ਦੇ 3 ਕਰੋੜ ਤੋਂ ਵੱਧ ਨੌਜਵਾਨਾਂ ਨੂੰ ਹੁਣ ਕੋਵਿਡ-19 ਖ਼ਿਲਾਫ ਪੂਰੀ ਤਰ੍ਹਾਂ ਟੀਕਾ ਲਾਇਆ ਗਿਆ ਹੈ। ਨੌਜਵਾਨ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਨੂੰ ਮੁਕਾਮ ’ਤੇ ਲੈ ਕੇ ਜਾ ਰਿਹਾ ਹੈ। ਸਾਰਿਆਂ ਨੂੰ ਵੈਕਸੀਨ, ਮੁਫ਼ਤ ਵੈਕਸੀਨ। 


Tanu

Content Editor

Related News