ਗੁਜਰਾਤ: ਬੜੌਦਾ ''ਚ ਫੌਜ ਦੇ ਤਿੰਨ ਜਵਾਨ ਕੋਰੋਨਾ ਪਾਜ਼ੀਟਿਵ

04/23/2020 11:19:13 PM

ਅਹਿਮਦਾਬਾਦ - ਦੇਸ਼ 'ਚ ਕੋਰੋਨਾ ਦਾ ਕਹਿਰ ਤੇਜੀ ਨਾਲ ਵਧਦਾ ਜਾ ਰਿਹਾ ਹੈ। ਗੁਜਰਾਤ ਦੇ ਬੜੌਦਾ 'ਚ ਫੌਜ ਦੇ ਤਿੰਨ ਜਵਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਬੜੌਦਾ 'ਚ ਤਿੰਨ ਫੌਜੀ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਸੂਤਰਾਂ ਨੇ ਕਿਹਾ ਕਿ ਸ਼ੁਰੁਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ 'ਚ ਇਹ ਵਾਇਰਸ ਇੱਕ ਏ.ਟੀ.ਐਮ. ਬੂਥ ਦੇ ਜਰੀਏ ਆਇਆ ਹੈ ਕਿਉਂਕਿ ਸਾਰੇ ਫੌਜੀ ਇੱਕ ਹੀ ਦਿਨ 'ਚ ਇਸ ਤੋਂ ਪੈਸੇ ਕੱਢਵਾਉਂਦੇ ਸਨ। ਪ੍ਰੋਟੋਕਾਲ ਮੁਤਾਬਕ, 28 ਹੋਰ ਫੌਜ ਦੇ ਜਵਾਨਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਗੁਜਰਾਤ 'ਚ ਕੋਰੋਨਾ ਵਾਇਰਸ ਦੇ 217 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਪੀੜਤ ਲੋਕਾਂ ਦੀ ਗਿਣਤੀ 2624 ਹੋ ਗਈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵੇਂ ਮਾਮਲੇ ਪਿਛਲੀ ਰਾਤ ਤੋਂ ਸਾਹਮਣੇ ਆਏ। ਇਕੱਲੇ ਅਹਿਮਦਾਬਾਦ 'ਚ 151 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਸੂਰਤ 'ਚ 41, ਵਡੋਦਰਾ 'ਚ ਸੱਤ ਅਤੇ ਭਰੂਚ 'ਚ ਪੰਜ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸੂਬੇ ਦੇ ਹੋਰ ਹਿੱਸਿਆਂ 'ਚ ਵੀ ਸੰਕਰਮਣ ਦੇ ਮਾਮਲੇ ਹਨ।
ਸਿਹਤ ਵਿਭਾਗ ਦੀ ਪ੍ਰਧਾਨ ਸਕੱਤਰ ਜਯੰਤੀ ਰਵੀ ਨੇ ਕਿਹਾ ਕਿ 9 ਹੋਰ ਲੋਕਾਂ ਦੀ ਮੌਤ ਦੇ ਨਾਲ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 112 ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟੇ 'ਚ 79 ਪੀੜਤ ਲੋਕ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।


Inder Prajapati

Content Editor

Related News