ਦਿਲ ਦਾ ਦੌਰਾ ਪੈਣ ਕਾਰਨ 3 ਅਮਰਨਾਥ ਯਾਤਰੀਆਂ ਦੀ ਮੌਤ

Monday, Jul 15, 2019 - 02:24 PM (IST)

ਦਿਲ ਦਾ ਦੌਰਾ ਪੈਣ ਕਾਰਨ 3 ਅਮਰਨਾਥ ਯਾਤਰੀਆਂ ਦੀ ਮੌਤ

ਸ਼੍ਰੀਨਗਰ—ਅਮਰਨਾਥ ਯਾਤਰਾ ਦੌਰਾਨ 3 ਹੋਰ ਯਾਤਰੀਆਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਰਤਕਾਂ ਯਾਤਰੀ ਪੰਜਾਬ, ਮੱਧ ਪਰਦੇਸ਼ ਅਤੇ ਰਾਜਸਥਾਨ ਦੇ ਰਹਿਣ ਵਾਲੇ ਹਨ।  ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਯਾਤਰੀਆਂ 'ਚ ਰਾਜਸਥਾਨ ਦੇ ਨਿਵਾਸੀ ਸੁੰਦਰ ਦੇਵੀ ਜਿਨ੍ਹਾਂ ਨੂੰ ਬਾਲਟਾਲ ਦੇ ਨੇੜੇ ਦਿਲ ਦਾ ਦੌਰਾ ਪਿਆ। ਮੱਧ ਪ੍ਰਦੇਸ਼ ਤੋਂ ਅਜੈ ਮਾਲਵੀਆ, ਜਿਨ੍ਹਾਂ ਨੂੰ ਕੈਂਪ ਤੋਂ ਵਾਪਸ ਆਉਂਦੇ ਸਮੇਂ ਬੇਹੋਸ਼ ਹੋ ਗਏ ਅਤੇ ਮੌਤ ਹੋ ਗਈ। ਇਸ ਤੋਂ ਇਲਾਵਾ ਪੰਜਾਬ ਦੇ ਡਿੰਪਲ ਸ਼ਰਮਾ ਨੂੰ ਗੁਫਾ ਦੇ ਨੇੜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਦੱਸ ਦੇਈਏ ਕਿ ਇਨ੍ਹਾਂ 3 ਸ਼ਰਧਾਲੂਆਂ ਦੀ ਮੌਤ ਨਾਲ ਇਸ ਸਾਲ ਹੁਣ ਤੱਕ ਅਮਰਨਾਥ ਦੀ ਯਾਤਰਾ ਦੌਰਾਨ ਮਰਨ ਵਾਲੇ ਯਾਤਰੀਆਂ ਦੀ ਗਿਣਤੀ 6 ਹੋ ਗਈ ਹੈ। ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋਈ ਪਵਿੱਤਰ ਅਮਰਨਾਥ ਯਾਤਰਾ 'ਚ ਹੁਣ ਤੱਕ ਲਗਭਗ ਪੌਣੇ 2 ਲੱਖ ਯਾਤਰੀ ਦਰਸ਼ਨ ਕਰ ਚੁੱਕੇ ਹਨ।


author

Iqbalkaur

Content Editor

Related News