ਦੋਹਰੇ ਕਤਲ ਕੇਸ ''ਚ 3 ਮੁਲਜ਼ਮ ਗ੍ਰਿਫ਼ਤਾਰ, ਆਪਸੀ ਰੰਜਿਸ਼ ''ਚ ਕੀਤਾ ਸੀ ਜੋੜੇ ਦਾ ਕਤਲ

Wednesday, Sep 04, 2024 - 04:26 PM (IST)

ਦੋਹਰੇ ਕਤਲ ਕੇਸ ''ਚ 3 ਮੁਲਜ਼ਮ ਗ੍ਰਿਫ਼ਤਾਰ, ਆਪਸੀ ਰੰਜਿਸ਼ ''ਚ ਕੀਤਾ ਸੀ ਜੋੜੇ ਦਾ ਕਤਲ

ਅੰਬਾਲਾ- ਬੀਤੀ 30 ਅਗਸਤ ਨੂੰ ਅੰਬਾਲਾ ਸ਼ਹਿਰ ਦੇ ਕਮਲ ਵਿਹਾਰ ਵਿਚ ਫਾਈਨੈਂਸਰ ਸੰਜੇ ਜੋਸ਼ੀ ਅਤੇ ਉਨ੍ਹਾਂ ਦੀ ਪਤਨੀ ਪਾਰੂਲ ਜੋਸ਼ੀ ਦੀ ਘਰ ਅੰਦਰੋਂ ਹੀ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਇਸ ਮਾਮਲੇ ਦੀ ਉਦੋਂ ਤੋਂ ਹੀ ਜਾਂਚ ਵਿਚ ਜੁਟੀ ਸੀ। ਇਸ ਮਾਮਲੇ ਵਿਚ ਅੰਬਾਲਾ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਫ਼ਲਤਾ ਹਾਸਲ ਕਰ ਲਈ ਹੈ। ਜਿਸ ਵਿਚ ਇਕ ਮੁਲਜ਼ਮ ਨੂੰ ਅੰਬਾਲਾ, ਦੂਜੇ ਨੂੰ ਵਰਿੰਦਾਵਨ ਅਤੇ ਤੀਜੇ ਨੂੰ ਨੇਪਾਲ ਬਾਰਡਰ ਤੋਂ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼

ASP ਸ੍ਰਿਸ਼ਠੀ ਗੁਪਤਾ ਨੇ ਦੱਸਿਆ ਕਿ ਪੁਲਸ ਉਸੇ ਦਿਨ ਤੋਂ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਸੀ। ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ 'ਚ ਇਕ ਜਿਮ ਸੰਚਾਲਕ ਹੈ। ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਹੈ। ਜਿਮ ਸੰਚਾਲਕ ਨੇ ਦੋ ਮੁਲਜ਼ਮਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਜਾਲ ਵਿਚ ਫਸਾਇਆ। ਜਿਸ ਵਿਚ ਉਨ੍ਹਾਂ ਨੇ ਸੰਜੇ ਜੋਸ਼ੀ ਦਾ ਪਹਿਲਾ ਗਲ਼ ਘੁੱਟਿਆ ਅਤੇ ਫਿਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਉਸੇ ਤਰ੍ਹਾਂ ਸੰਜੇ ਜੋਸ਼ੀ ਦੀ ਪਤਨੀ ਪਾਰੂਲ ਦੀ ਪ੍ਰੈੱਸ ਦੀ ਤਾਰ ਨਾਲ ਗਲ਼ ਘੁੱਟ ਕੇ ਕਤਲ ਕਰ ਦਿੱਤਾ ਸੀ। ਅੱਗੇ ਦੀ ਜਾਣਕਾਰੀ ਰਿਮਾਂਡ 'ਤੇ ਲੈ ਕੇ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News