24 ਘੰਟਿਆਂ ''ਚ ਕੋਰੋਨਾ ਦੇ 3,970 ਨਵੇਂ ਮਾਮਲੇ, 103 ਲੋਕਾਂ ਦੀ ਮੌਤ

Saturday, May 16, 2020 - 10:13 PM (IST)

24 ਘੰਟਿਆਂ ''ਚ ਕੋਰੋਨਾ ਦੇ 3,970 ਨਵੇਂ ਮਾਮਲੇ, 103 ਲੋਕਾਂ ਦੀ ਮੌਤ

ਨਵੀਂ ਦਿੱਲੀ (ਭਾਸ਼ਾ)— ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਲੋਕਾਂ ਦੀ ਗਿਣਤੀ ਵੱਧ ਕੇ ਸ਼ਨੀਵਾਰ ਨੂੰ 2,857 ਹੋ ਗਈ ਤੇ ਪੀੜਤਾਂ ਦੀ ਗਿਣਤੀ 89,907 'ਤੇ ਪਹੁੰਚ ਗਈ। ਪਿਛਲੇ 24 ਘੰਟਿਆਂ 'ਚ 103 ਲੋਕਾਂ ਨੇ ਇਸ ਬੀਮਾਰੀ ਨਾਲ ਜਾਨ ਗੁਆਈ ਤੇ ਕੋਰੋਨਾ ਵਾਇਰਸ ਦੇ 3,970 ਮਾਮਲੇ ਸਾਹਮਣੇ ਆਏ ਹਨ। 53,035 ਪੀੜਤ ਲੋਕਾਂ ਦਾ ਇਲਾਜ਼ ਚੱਲ ਰਿਹਾ ਹੈ ਜਦਕਿ 33,898 ਲੋਕ ਠੀਕ ਹੋ ਚੁੱਕੇ ਹਨ। ਹੁਣ ਤਕ ਕਰੀਬ 35.08 ਫੀਸਦੀ ਮਰੀਜ਼ ਬੀਮਾਰੀ ਤੋਂ ਉੱਭਰ ਚੁੱਕੇ ਹਨ।


author

Gurdeep Singh

Content Editor

Related News