ਅਪ੍ਰੈਲ ਦੇ ਪਹਿਲੇ 10 ਦਿਨਾਂ 'ਚ ਲਗਭਗ 3.20 ਲੱਖ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ
Tuesday, Apr 11, 2023 - 03:57 PM (IST)
ਜੰਮੂ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਕੱਟੜਾ ਕਸਬੇ ਦੀਆਂ ਤ੍ਰਿਕੁਟਾ ਪਹਾੜੀਆਂ 'ਚ ਸਥਿਤ ਸ਼੍ਰੀ ਮਾਤਾ ਵੈਸ਼ਣੋ ਦੇਵੀ ਮੰਦਰ 'ਚ ਅਪ੍ਰੈਲ ਦੇ ਪਹਿਲੇ 10 ਦਿਨਾਂ 'ਚ ਕਰੀਬ 3.20 ਲੱਖ ਸ਼ਰਧਾਲੂ ਪਹੁੰਚੇ ਅਤੇ ਮਾਤਾ ਦੇ ਦਰਸ਼ਨ ਕੀਤੇ। ਸ਼ਰਾਇਨ ਬੋਰਡ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਪ੍ਰੀਖਿਆਵਾਂ ਖ਼ਤਮ ਹੋਣ ਦੇ ਨਾਲ ਹੀ ਮਾਤਾ ਵੈਸ਼ਣੋ ਦੇਵੀ ਦੀ ਗੁਫ਼ਾ 'ਚ ਸ਼ਰਧਾਲੂਆਂ ਦੀ ਭੀੜ ਵਧਣੀ ਸ਼ੁਰੂ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਕੱਟੜਾ ਕਸਬੇ 'ਚ ਉਤਸਵ ਦਾ ਮਾਹੌਲ ਬਣ ਗਿਆ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਇੱਥੇ ਪਹੁੰਚ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਚਾਲੂ ਮਹੀਨੇ ਦੇ ਪਹਿਲੇ 10 ਦਿਨ 'ਚ 3.20 ਲੱਖ ਸ਼ਰਧਾਲੂਆਂ ਨੇ ਮਾਤਾ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ,''ਸ਼ੁੱਕਰਵਾਰ ਨੂੰ 46,219, ਸ਼ਨੀਵਾਰ ਨੂੰ 47,388 ਅਤੇ ਐਤਵਾਰ ਦੁਪਹਿਰ 3 ਵਜੇ ਤੱਕ 37500 ਸ਼ਰਧਾਲੂਆਂ ਨੇ ਗਰਭਗ੍ਰਹਿ 'ਚ ਪ੍ਰਾਰਥਨਾ ਕੀਤੀ ਅਤੇ ਦਰਸ਼ਨ ਕੀਤੇ।'' ਇਕ ਅਧਿਕਾਰੀ ਨੇ ਕਿਹਾ,''ਭਾਰੀ ਭੀੜ ਕਾਰਨ ਯਾਤਰਾ ਰਜਿਸਟਰੇਸ਼ਨ ਕੇਂਦਰ ਵੀ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹਜ਼ਾਰਾਂ ਤੀਰਥ ਯਾਤਰੀ ਕੱਟੜਾ ਆਧਾਰ ਕੰਪਲੈਕਸ 'ਚ ਰੁਕੇ ਰਹੇ।'' ਸ਼ਰਾਇਨ ਬੋਰਡ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਰਜਿਸਟਰੇਸ਼ਨ ਕੇਂਦਰ ਖੋਲ੍ਹ ਦਿੱਤੇ ਹਨ। ਇਸ ਵਿਚ ਭਗਤਾਂ ਦੀ ਸੁਰੱਖਿਆ ਲਈ ਕੱਟੜਾ ਆਧਾਰ ਕੰਪਲੈਕਸ ਅਤੇ ਰਸਤੇ ਦੇ ਭਵਨ 'ਚ ਸਖ਼ਤ ਸੁਰੱਖਿਆ ਵਿਵਸਥਾ ਵੀ ਹੈ।