'ਮਮਤਾ ਦੀਦੀ' ਨੂੰ ਛੱਡ ਦੇਸ਼ ਦੇ 30 ਮੁੱਖ ਮੰਤਰੀਆਂ 'ਚੋਂ 29 ਕਰੋੜਪਤੀ, ਜਾਣੋ ਕੌਣ ਹੈ ਸਭ ਤੋਂ ਅਮੀਰ CM

Thursday, Apr 13, 2023 - 02:59 PM (IST)

'ਮਮਤਾ ਦੀਦੀ' ਨੂੰ ਛੱਡ ਦੇਸ਼ ਦੇ 30 ਮੁੱਖ ਮੰਤਰੀਆਂ 'ਚੋਂ 29 ਕਰੋੜਪਤੀ, ਜਾਣੋ ਕੌਣ ਹੈ ਸਭ ਤੋਂ ਅਮੀਰ CM

ਨਵੀਂ ਦਿੱਲੀ- ਦੇਸ਼ ਦੇ 30 ਸੂਬਿਆਂ ਦੇ ਮੁੱਖ ਮੰਤਰੀਆਂ 'ਚੋਂ 29 ਮੁੱਖ ਮੰਤਰੀ ਕਰੋੜਪਤੀ ਹਨ। ਇਹ ਖ਼ੁਲਾਸਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਨੇ ਕੀਤਾ ਹੈ। ਏ.ਡੀ.ਆਰ. 'ਚ ਮੁੱਖ ਮੰਤਰੀਆਂ ਦੀ ਕੁੱਲ ਜਾਇਦਾਦ ਦਾ ਚੋਣ ਹਲਫ਼ਨਾਮਿਆਂ ਦੇ ਆਧਾਰ 'ਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਸਭ ਤੋਂ ਅਮੀਰ ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਦੇ ਜਗਨ ਮੋਹਨ ਰੈੱਡੀ ਹਨ ਅਤੇ ਸਭ ਤੋਂ ਘੱਟ ਪੈਸਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੋਲ ਹੈ।

ਇਹ ਵੀ ਪੜ੍ਹੋ- ਦੇਸ਼ 'ਚ ਮੁੜ ਵਧਿਆ ਕੋਰੋਨਾ ਮਹਾਮਾਰੀ ਦਾ ਖ਼ਤਰਾ, ਇਕ ਦਿਨ 'ਚ ਆਏ 10 ਹਜ਼ਾਰ ਤੋਂ ਵਧੇਰੇ ਮਾਮਲੇ

ਏ. ਡੀ. ਆਰ ਮੁਤਾਬਕ 28 ਸੂਬਿਆਂ ਦੇ ਮੁੱਖ ਮੰਤਰੀ ਹਨ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਦਿੱਲੀ ਅਤੇ ਪੁਡੂਚੇਰੀ ਦੇ ਵੀ ਮੁੱਖ ਮੰਤਰੀ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਫਿਲਹਾਲ ਕੋਈ ਮੁੱਖ ਮੰਤਰੀ ਨਹੀਂ ਹੈ। ਏ. ਡੀ. ਆਰ ਨੇ ਕਿਹਾ ਕਿ ਵਿਸ਼ਲੇਸ਼ਣ ਕੀਤੇ ਗਏ 30 ਮੁੱਖ ਮੰਤਰੀਆਂ 'ਚੋਂ 29 ਕਰੋੜਪਤੀ ਹਨ, ਜਿਨ੍ਹਾਂ ਦੀ ਔਸਤ ਜਾਇਦਾਦ 33.96 ਕਰੋੜ ਰੁਪਏ ਪ੍ਰਤੀ ਮੁੱਖ ਮੰਤਰੀ ਹੈ। ਏਡੀਆਰ ਅਤੇ ਇਲੈਕਸ਼ਨ ਵਾਚ (ਨਿਊ) ਨੇ ਕਿਹਾ ਕਿ ਉਹ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ 30 ਮੌਜੂਦਾ ਮੁੱਖ ਮੰਤਰੀਆਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਹਨ।

ਇਹ ਵੀ ਪੜ੍ਹੋ- ਸਕੂਲ ਗਏ 6 ਸਾਲਾ ਮਾਸੂਮ ਨਾਲ ਵਾਪਰ ਗਿਆ ਭਾਣਾ, ਬੁਝ ਗਿਆ ਘਰ ਦਾ ਇਕਲੌਤਾ ਚਿਰਾਗ

ਸਭ ਤੋਂ ਅਮੀਰ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਅਤੇ ਪੇਮਾ ਖਾਂਡੂ

ਏ. ਡੀ. ਆਰ ਮੁਤਾਬਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਕੋਲ ਸਭ ਤੋਂ ਵੱਧ 510 ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਕੋਲ 163 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਕੋਲ 63 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

ਇਹ ਵੀ ਪੜ੍ਹੋ- J&K 'ਚ ਸੁਰੱਖਿਆ ਦਸਤਿਆਂ ਨੇ ਡਰੋਨ ਨੂੰ ਡੇਗਿਆ, ਨਕਦੀ ਤੇ ਸੀਲਬੰਦ ਪੈਕੇਟ ਬਰਾਮਦ

ਮਮਤਾ ਬੈਨਰਜੀ ਕੋਲ ਸਭ ਤੋਂ ਘੱਟ ਜਾਇਦਾਦ ਹੈ

ਏ. ਡੀ. ਆਰ ਨੇ ਕਿਹਾ ਕਿ ਸਭ ਤੋਂ ਘੱਟ ਘੋਸ਼ਿਤ ਜਾਇਦਾਦ ਵਾਲੇ ਤਿੰਨ ਮੁੱਖ ਮੰਤਰੀ ਹਨ। ਇਨ੍ਹਾਂ 'ਚ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਕੋਲ ਸਿਰਫ 15 ਲੱਖ ਰੁਪਏ ਦੀ ਸਭ ਤੋਂ ਘੱਟ ਜਾਇਦਾਦ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਕੋਲ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕੋਲ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਇਸ ਦੇ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਵਾਂ ਕੋਲ 3 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।


author

Tanu

Content Editor

Related News