ਬਾਬਰੀ ਮਸਜਿਦ ਨੂੰ ਡੇਗੇ ਜਾਣ ਦੀ 27ਵੀਂ ਬਰਸੀ ਅੱਜ, ਹਾਈ ਅਲਰਟ

12/06/2019 1:23:46 AM

ਅਯੁੱਧਿਆ— 6 ਦਸੰਬਰ ਨੂੰ ਬਾਬਰੀ ਮਸਜਿਦ ਡੇਗੇ ਜਾਣ ਦੀ 27ਵੀਂ ਬਰਸੀ ਨੂੰ ਧਿਆਨ ਵਿਚ ਰੱਖਦਿਆਂ ਅਯੁੱਧਿਆ ਸਮੇਤ ਸੂਬੇ ਦੇ ਵੱਖ-ਵੱਖ ਨਾਜ਼ੁਕ ਇਲਾਕਿਆਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਐਡੀਸ਼ਨਲ ਪੁਲਸ ਮੁਖੀ ਪੀ. ਵੀ. ਰਾਮ ਸ਼ਾਸਤਰੀ ਨੇ ਮੀਡੀਆ ਨੂੰ ਦੱਸਿਆ ਕਿ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ 9 ਦਸੰਬਰ ਤੱਕ ਜਾਰੀ ਰਹਿਣਗੇ। ਅਯੁੱਧਿਆ ਦੇ ਐੱਸ. ਐੱਸ. ਪੀ. ਆਸ਼ੀਸ਼ ਤਿਵਾੜੀ ਨੇ ਕਿਹਾ ਕਿ ਪੂਰੇ ਜ਼ਿਲੇ ਨੂੰ 4 ਖੇਤਰਾਂ ਵਿਚ ਵੰਡਿਆ ਗਿਆ ਹੈ। 78 ਚੌਕੀਆਂ ਆਰਜ਼ੀ ਤੌਰ 'ਤੇ ਬਣਾਈਆਂ ਗਈਆਂ ਹਨ। 305 ਸ਼ਰਾਰਤੀ ਅਨਸਰਾਂ ਦੀ ਪਛਾਣ ਕੀਤੀ ਗਈ ਹੈ।


KamalJeet Singh

Content Editor

Related News