ਕੈਮਰੂਨ ’ਚ ਫਸੇ ਝਾਰਖੰਡ ਦੇ 27 ਮਜ਼ਦੂਰ ਵਤਨ ਪਰਤੇ

Thursday, Jul 25, 2024 - 05:17 AM (IST)

ਕੈਮਰੂਨ ’ਚ ਫਸੇ ਝਾਰਖੰਡ ਦੇ 27 ਮਜ਼ਦੂਰ ਵਤਨ ਪਰਤੇ

ਰਾਂਚੀ (ਭਾਸ਼ਾ) - ਮੱਧ ਅਫਰੀਕਾ ਦੇ  ਦੇਸ਼ ਕੈਮਰੂਨ ’ਚ ਕਥਿਤ ਤੌਰ ’ਤੇ ਫਸੇ ਝਾਰਖੰਡ ਦੇ 27 ਮਜ਼ਦੂਰ ਬੁੱਧਵਾਰ ਵਤਨ ਪਰਤ ਆਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਮਜ਼ਦੂਰਾਂ ਨੇ ਕੁਝ ਦਿਨ ਪਹਿਲਾਂ ਇਕ ਵੀਡੀਓ ਸੰਦੇਸ਼ ’ਚ ਸੂਬਾ ਸਰਕਾਰ ਤੋਂ ਮਦਦ ਦੀ ਮੰਗ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮਾਲਕ ਉਨ੍ਹਾਂ ਨੂੰ ਤਨਖਾਹ ਨਹੀਂ ਦੇ ਰਹੇ। ਇਸ ਕਾਰਨ ਉਨ੍ਹਾਂ ਨੂੰ ਭੋਜਨ ਦਾ ਪ੍ਰਬੰਧ ਕਰਨ ’ਚ ਵੀ ਮੁਸ਼ਕਲ ਪੇਸ਼  ਆ ਰਹੀ ਹੈ।

ਇਕ ਸਰਕਾਰੀ ਬਿਆਨ ਮੁਤਾਬਕ ਇਸ ਤੋਂ ਬਾਅਦ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵਿਦੇਸ਼ ਮੰਤਰਾਲਾ ਨੂੰ  ਚਿੱਠੀ  ਲਿਖ ਕੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ।


author

Inder Prajapati

Content Editor

Related News