26 ਮਾਰਚ ਨੂੰ ਬਣ ਰਿਹਾ ਹੈ ''ਗਜਕੇਸਰੀ ਰਾਜਯੋਗ'', ਇਨ੍ਹਾਂ 3 ਰਾਸ਼ੀਆਂ ''ਤੇ ਵਰ੍ਹੇਗਾ ਨੋਟਾਂ ਦਾ ਮੀਂਹ !

Monday, Mar 23, 2026 - 10:52 AM (IST)

26 ਮਾਰਚ ਨੂੰ ਬਣ ਰਿਹਾ ਹੈ ''ਗਜਕੇਸਰੀ ਰਾਜਯੋਗ'', ਇਨ੍ਹਾਂ 3 ਰਾਸ਼ੀਆਂ ''ਤੇ ਵਰ੍ਹੇਗਾ ਨੋਟਾਂ ਦਾ ਮੀਂਹ !

ਵੈੱਬ ਡੈਸਕ- ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੀ ਚਾਲ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ ਅਤੇ ਸਾਲ 2026 'ਚ ਇਕ ਅਜਿਹਾ ਸ਼ੁੱਭ ਸੰਯੋਗ ਬਣਨ ਜਾ ਰਿਹਾ ਹੈ ਜੋ ਕਈਆਂ ਦੀ ਕਿਸਮਤ ਬਦਲ ਸਕਦਾ ਹੈ। 26 ਮਾਰਚ 2026 ਨੂੰ ਦੇਵਗੁਰੂ ਬ੍ਰਹਸਪਤੀ (ਗੁਰੂ) ਅਤੇ ਚੰਦਰਮਾ ਦੀ ਯੁਤੀ ਨਾਲ ਬਹੁਤ ਹੀ ਸ਼ਕਤੀਸ਼ਾਲੀ 'ਗਜਕੇਸਰੀ ਰਾਜਯੋਗ' ਦਾ ਨਿਰਮਾਣ ਹੋਣ ਜਾ ਰਿਹਾ ਹੈ। ਇਹ ਯੋਗ ਵਿਅਕਤੀ ਨੂੰ ਮਾਨ-ਸਨਮਾਨ, ਸਫਲਤਾ ਅਤੇ ਆਰਥਿਕ ਤਰੱਕੀ ਦਿਵਾਉਣ ਵਾਲਾ ਮੰਨਿਆ ਜਾਂਦਾ ਹੈ।

ਪੰਚਾਂਗ ਅਨੁਸਾਰ, ਗੁਰੂ ਗ੍ਰਹਿ ਪਹਿਲਾਂ ਹੀ ਮਿਥੁਨ ਰਾਸ਼ੀ 'ਚ ਬਿਰਾਜਮਾਨ ਹਨ ਅਤੇ 26 ਮਾਰਚ ਨੂੰ ਚੰਦਰਮਾ ਵੀ ਇਸੇ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਜਦੋਂ ਗੁਰੂ ਅਤੇ ਚੰਦਰਮਾ ਇਕੋ ਰਾਸ਼ੀ 'ਚ ਹੁੰਦੇ ਹਨ ਜਾਂ ਚੰਦਰਮਾ ਤੋਂ ਕੇਂਦਰ ਭਾਵ (1, 4, 7 ਜਾਂ 10ਵੇਂ ਸਥਾਨ) 'ਚ ਗੁਰੂ ਹੁੰਦੇ ਹਨ, ਤਾਂ ਗਜਕੇਸਰੀ ਰਾਜਯੋਗ ਬਣਦਾ ਹੈ। 'ਗਜ' ਦਾ ਅਰਥ ਹੈ ਹਾਥੀ ਜੋ ਸਮ੍ਰਿੱਧੀ ਦਾ ਪ੍ਰਤੀਕ ਹੈ ਅਤੇ 'ਕੇਸਰੀ' ਯਾਨੀ ਸ਼ੇਰ ਜੋ ਸ਼ਕਤੀ ਦਾ ਪ੍ਰਤੀਕ ਹੈ।

ਇਨ੍ਹਾਂ 3 ਰਾਸ਼ੀਆਂ ਦੀ ਚਮੇਕੀਗੀ ਕਿਸਮਤ

ਮਿਥੁਨ ਰਾਸ਼ੀ

ਇਹ ਯੋਗ ਤੁਹਾਡੀ ਰਾਸ਼ੀ ਦੇ ਲਗਨ ਭਾਵ 'ਚ ਬਣ ਰਿਹਾ ਹੈ। ਇਸ ਨਾਲ ਕਰਨੀ ਅਤੇ ਆਰਥਿਕ ਸਥਿਤੀ 'ਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਨੌਕਰੀਪੇਸ਼ਾ ਲੋਕਾਂ ਨੂੰ ਪ੍ਰਮੋਸ਼ਨ ਜਾਂ ਤਨਖਾਹ ਵਿੱਚ ਵਾਧਾ ਮਿਲ ਸਕਦਾ ਹੈ ਅਤੇ ਨਿਵੇਸ਼ ਤੋਂ ਵੀ ਲਾਭ ਹੋਣ ਦੀ ਸੰਭਾਵਨਾ ਹੈ।

ਸਿੰਘ ਰਾਸ਼ੀ

ਤੁਹਾਡੀ ਕੁੰਡਲੀ ਦੇ 11ਵੇਂ ਭਾਵ ਵਿੱਚ ਇਹ ਯੋਗ ਬਣਨ ਨਾਲ ਆਮਦਨ ਦੇ ਨਵੇਂ ਰਸਤੇ ਖੁੱਲ੍ਹਣਗੇ। ਸਰਕਾਰੀ ਜਾਂ ਪ੍ਰਸ਼ਾਸਨਿਕ ਕੰਮਾਂ 'ਚ ਸਫਲਤਾ ਮਿਲੇਗੀ ਅਤੇ ਅਚਾਨਕ ਧਨ ਲਾਭ ਹੋਣ ਦੇ ਯੋਗ ਵੀ ਬਣ ਰਹੇ ਹਨ।

ਕੰਨਿਆ ਰਾਸ਼ੀ

ਇਹ ਰਾਜਯੋਗ ਤੁਹਾਡੇ ਦਸਵੇਂ ਭਾਵ 'ਚ ਬਣ ਰਿਹਾ ਹੈ, ਜੋ ਨੌਕਰੀ ਅਤੇ ਕਾਰੋਬਾਰ ਨਾਲ ਸਬੰਧਤ ਹੈ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਸਮਾਜ ਵਿੱਚ ਤੁਹਾਡੀ ਪ੍ਰਤਿਸ਼ਠਾ ਵਧੇਗੀ। ਇਸ ਸ਼ੁਭ ਸਮੇਂ ਦੌਰਾਨ ਕੁਝ ਲੋਕਾਂ ਨੂੰ ਵਾਹਨ ਜਾਂ ਕੋਈ ਮਹਿੰਗੀ ਵਸਤੂ ਖਰੀਦਣ ਦਾ ਮੌਕਾ ਵੀ ਮਿਲ ਸਕਦਾ ਹੈ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News