ਧਨਤੇਰਸ ਤੱਕ ਇਨ੍ਹਾਂ 5 ਰਾਸ਼ੀਆਂ ''ਤੇ ਵਰ੍ਹੇਗਾ ਨੋਟਾਂ ਦਾ ਮੀਂਹ !

10/26/2026 4:51:22 PM

ਵੈੱਬ ਡੈਸਕ : ਗ੍ਰਹਿਆਂ ਦੇ ਰਾਜਾ ਸੂਰਜ ਨੇ 24 ਅਕਤੂਬਰ ਨੂੰ ਰਾਹੂ ਦੇ ਸੁਆਮਿਤਵ ਵਾਲੇ ਸਵਾਤੀ ਨਕਸ਼ੱਤਰ 'ਚ ਪ੍ਰਵੇਸ਼ ਕਰ ਲਿਆ ਹੈ। ਸੂਰਜ ਇਸ ਨਕਸ਼ੱਤਰ 'ਚ 6 ਨਵੰਬਰ ਤੱਕ ਰਹਿਣ ਵਾਲੇ ਹਨ, ਜਿਸ ਦਿਨ ਸੰਜੋਗ ਨਾਲ ਧਨਤੇਰਸ ਦਾ ਤਿਉਹਾਰ ਵੀ ਹੈ। ਜੋਤਸ਼ੀਆਂ ਮੁਤਾਬਕ, ਰਾਹੂ ਦੇ ਘਰ 'ਚ ਸੂਰਜ ਦਾ ਇਹ ਪ੍ਰਵੇਸ਼ ਅਗਲੇ ਕੁਝ ਦਿਨਾਂ ਤੱਕ ਕਈ ਰਾਸ਼ੀਆਂ ਦੇ ਵਪਾਰ, ਨੌਕਰੀ, ਆਰਥਿਕ ਹਾਲਤ ਅਤੇ ਪਰਿਵਾਰਕ ਜੀਵਨ 'ਚ ਸਾਕਾਰਾਤਮਕ ਬਦਲਾਅ ਲਿਆਵੇਗਾ।
ਇਸ ਦੌਰਾਨ ਲਾਭ ਪ੍ਰਾਪਤ ਕਰਨ ਵਾਲੀਆਂ 5 ਪ੍ਰਮੁੱਖ ਰਾਸ਼ੀਆਂ ਦਾ ਵੇਰਵਾ ਇਸ ਪ੍ਰਕਾਰ ਹੈ:

-ਬ੍ਰਿਖ ਰਾਸ਼ੀ
ਬ੍ਰਿਖ ਰਾਸ਼ੀਆਂ ਵਾਲਿਆਂ ਲਈ ਸੂਰਜ ਦਾ ਸਵਾਤੀ ਨਕਸ਼ੱਤਰ 'ਚ ਗੋਚਰ ਬੇਹੱਦ ਸ਼ੁਭ ਨਤੀਜੇ ਦੇਣ ਵਾਲਾ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਕਾਰੋਬਾਰ ਦੀ ਸਥਿਤੀ ਬਿਹਤਰ ਰਹੇਗੀ ਅਤੇ ਵਪਾਰ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਕਾਜ 'ਚ ਸਾਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਜਿਹੜੇ ਲੋਕ ਕਾਰੋਬਾਰ ਨੂੰ ਅੱਗੇ ਵਧਾਉਣ 'ਚ ਲੱਗੇ ਹਨ, ਉਨ੍ਹਾਂ ਲਈ ਇਹ ਸਮਾਂ ਅਨੁਕੂਲ ਸਾਬਤ ਹੋ ਸਕਦਾ ਹੈ।

-ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਵਾਲਿਆਂ ਲਈ ਸੂਰਜ ਦਾ ਇਹ ਨਕਸ਼ੱਤਰ ਪਰਿਵਰਤਨ ਕਾਫ਼ੀ ਲਾਭਕਾਰੀ ਰਹਿ ਸਕਦਾ ਹੈ। ਖ਼ਾਸ ਤੌਰ 'ਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਕੋਈ ਸ਼ੁਭ ਸਮਾਚਾਰ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪਰਿਵਾਰ 'ਚ ਖੁਸ਼ਹਾਲੀ ਦਾ ਮਾਹੌਲ ਬਣਿਆ ਰਹੇਗਾ।

-ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲਿਆਂ ਲਈ ਸੂਰਜ ਦਾ ਇਹ ਗੋਚਰ ਫਲਦਾਇਕ ਰਹੇਗਾ। ਇਸ ਸਮੇਂ ਦੌਰਾਨ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਣ ਦੀ ਸੰਭਾਵਨਾ ਹੈ ਤੇ ਕਿਸਮਤ ਦਾ ਸਾਥ ਮਿਲਣ ਕਾਰਨ ਕੰਮਕਾਜ 'ਚ ਅੱਗੇ ਵਧਣ ਦੇ ਨਵੇਂ ਮੌਕੇ ਮਿਲ ਸਕਦੇ ਹਨ।

-ਤੁਲਾ ਰਾਸ਼ੀ 
ਤੁਲਾ ਰਾਸ਼ੀ ਦੇ ਲੋਕਾਂ ਲਈ ਇਹ ਗੋਚਰ ਸਾਕਾਰਾਤਮਕ ਨਤੀਜੇ ਦੇਣ ਵਾਲਾ ਦੱਸਿਆ ਗਿਆ ਹੈ। ਜੀਵਨ 'ਚ ਚੱਲ ਰਹੀਆਂ ਪਰੇਸ਼ਾਨੀਆਂ ਹੌਲੀ-ਹੌਲੀ ਘੱਟ ਹੋਣ ਦੀ ਉਮੀਦ ਹੈ। ਇਸ ਦੌਰਾਨ ਧੀਰਜ ਬਣਾਈ ਰੱਖਣਾ ਅਤੇ ਪੂਜਾ-ਪਾਠ ਤੇ ਅਧਿਆਤਮਕ ਗਤੀਵਿਧੀਆਂ ਵਿੱਚ ਮਨ ਲਗਾਉਣਾ ਲਾਭਦਾਇਕ ਰਹੇਗਾ।

-ਕੁੰਭ ਰਾਸ਼ੀ 
ਕੁੰਭ ਰਾਸ਼ੀ ਵਾਲਿਆਂ ਲਈ ਇਹ ਸਮਾਂ ਕਿਸਮਤ ਦਾ ਸਾਥ ਲੈ ਕੇ ਆ ਸਕਦਾ ਹੈ। ਖ਼ਾਸ ਤੌਰ 'ਤੇ ਵਪਾਰ ਕਰਨ ਵਾਲਿਆਂ ਨੂੰ ਚੰਗਾ ਮੁਨਾਫ਼ਾ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਕੰਮਕਾਜ 'ਚ ਮਿਲਣ ਵਾਲੇ ਨਵੇਂ ਮੌਕੇ ਫ਼ਾਇਦੇਮੰਦ ਸਾਬਤ ਹੋਣਗੇ।

ਨੋਟ :- ਇਹ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਜੋਤਿਸ਼ ਵਿਗਿਆਨ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।


Shubam Kumar

Content Editor Shubam Kumar