ਸ਼ਨੀ ਦੀ ਬਦਲੇਗੀ ਚਾਲ, ਇਨ੍ਹਾਂ 6 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ

Friday, Oct 16, 2026 - 08:27 PM (IST)

ਸ਼ਨੀ ਦੀ ਬਦਲੇਗੀ ਚਾਲ, ਇਨ੍ਹਾਂ 6 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ

ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਵਿੱਚ ਸ਼ਨੀ ਦੇਵ ਨੂੰ ਕਰਮ, ਨਿਆਂ ਅਤੇ ਅਨੁਸ਼ਾਸਨ ਦਾ ਕਾਰਕ ਮੰਨਿਆ ਜਾਂਦਾ ਹੈ। ਜੋਤਿਸ਼ੀ ਮਾਨਤਾਵਾਂ ਅਨੁਸਾਰ ਸ਼ਨੀ ਗ੍ਰਹਿ ਵਿਅਕਤੀ ਨੂੰ ਉਸ ਦੇ ਕਰਮਾਂ ਅਨੁਸਾਰ ਫਲ ਦਿੰਦੇ ਹਨ, ਜਿਸ ਕਾਰਨ ਸ਼ਨੀ ਦੀ ਚਾਲ ਵਿੱਚ ਹੋਣ ਵਾਲੇ ਬਦਲਾਅ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਾਲ 2026 ਵਿੱਚ ਮੀਨ ਰਾਸ਼ੀ ਵਿੱਚ ਵਕਰੀ (ਉਲਟੀ) ਚਾਲ ਚੱਲ ਰਹੇ ਸ਼ਨੀ ਗ੍ਰਹਿ 11 ਦਸੰਬਰ 2026 ਨੂੰ ਮਾਰਗੀ (ਸਿੱਧੀ ਚਾਲ) ਹੋਣ ਜਾ ਰਹੇ ਹਨ। ਸ਼ਨੀ ਦੀ ਸਿੱਧੀ ਚਾਲ ਨਾਲ 6 ਰਾਸ਼ੀਆਂ ਦੇ ਜਾਤਕਾਂ ਦੇ ਕਰੀਅਰ, ਆਰਥਿਕ ਸਥਿਤੀ ਅਤੇ ਨਿਜੀ ਜੀਵਨ ਵਿੱਚ ਸ਼ੁਭ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

ਸ਼ਨੀ ਦੇ ਮਾਰਗੀ ਹੋਣ ਨਾਲ ਮੁੱਖ ਤੌਰ 'ਤੇ ਹੇਠ ਲਿਖੀਆਂ 6 ਰਾਸ਼ੀਆਂ ਨੂੰ ਵਿਸ਼ੇਸ਼ ਲਾਭ ਮਿਲਣ ਦੀ ਸੰਭਾਵਨਾ ਹੈ:

1. ਬ੍ਰਿਸ਼ਭ ਰਾਸ਼ੀ  
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਕਰੀਅਰ ਵਿੱਚ ਅੱਗੇ ਵਧਣ ਦੇ ਨਵੇਂ ਮੌਕੇ ਮਿਲ ਸਕਦੇ ਹਨ। ਨੌਕਰੀ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ ਅਤੇ ਕਾਰਜਖੇਤਰ ਵਿੱਚ ਨਵੀਆਂ ਜ਼ਿੰਮੇਵਾਰੀਆਂ ਵਧਣ ਦੀ ਸੰਭਾਵਨਾ ਹੈ। ਆਰਥਿਕ ਮਾਮਲਿਆਂ ਵਿੱਚ ਸੋਚ-ਸਮਝ ਕੇ ਲਏ ਗਏ ਫੈਸਲੇ ਲਾਭਦਾਇਕ ਸਾਬਤ ਹੋਣਗੇ।

2. ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਵਾਲਿਆਂ ਲਈ ਨੌਕਰੀ ਅਤੇ ਕਾਰੋਬਾਰ ਦੇ ਲਿਹਾਜ਼ ਨਾਲ ਸਮਾਂ ਸੁਖਾਵਾਂ ਰਹੇਗਾ। ਨਵੀਂ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਵਪਾਰੀਆਂ ਨੂੰ ਨਵੇਂ ਸੰਪਰਕਾਂ ਤੋਂ ਲਾਭ ਮਿਲਣ ਦੀ ਆਸ ਹੈ।

3. ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਲੋਕਾਂ ਨੂੰ ਆਪਣੀ ਮਿਹਨਤ ਦਾ ਵਧੀਆ ਫਲ ਮਿਲੇਗਾ। ਲੰਬੇ ਸਮੇਂ ਤੋਂ ਪਦ-ਉੱਨਤੀ (ਪ੍ਰਮੋਸ਼ਨ) ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਚੰਗੀ ਖ਼ਬਰ ਮਿਲ ਸਕਦੀ ਹੈ। ਦਫ਼ਤਰ ਵਿੱਚ ਨਵੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਅਤੇ ਅਧੂਰੇ ਕੰਮ ਪੂਰੇ ਹੋਣਗੇ।

4. ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਜਾਤਕਾਂ ਨੂੰ ਕੰਮਕਾਜ ਨਾਲ ਜੁੜੇ ਤਣਾਅ ਤੋਂ ਰਾਹਤ ਮਿਲੇਗੀ। ਕਾਰੋਬਾਰ ਵਿੱਚ ਪੁਰਾਣੇ ਸੰਪਰਕ ਫਾਇਦੇਮੰਦ ਸਾਬਤ ਹੋਣਗੇ। ਆਰਥਿਕ ਸਥਿਤੀ ਸੁਧਾਰਨ ਲਈ ਬੱਚਤ 'ਤੇ ਧਿਆਨ ਦੇਣਾ ਅਤੇ ਫਜ਼ੂਲ ਖਰਚਿਆਂ ਤੋਂ ਬਚਣਾ ਜ਼ਰੂਰੀ ਹੋਵੇਗਾ।

5. ਮਕਰ ਰਾਸ਼ੀ
ਮਕਰ ਰਾਸ਼ੀ ਦੇ ਲੋਕਾਂ ਲਈ ਕਰੀਅਰ ਵਿੱਚ ਤਰੱਕੀ ਦੇ ਰਸਤੇ ਖੁੱਲ੍ਹਣਗੇ। ਨੌਕਰੀ ਬਦਲਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਨਵੇਂ ਪ੍ਰਸਤਾਵ ਮਿਲ ਸਕਦੇ ਹਨ। ਲਗਾਤਾਰ ਮਿਹਨਤ ਅਤੇ ਅਨੁਸ਼ਾਸਨ ਨਾਲ ਟੀਚੇ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

6. ਕੁੰਭ ਰਾਸ਼ੀ 
ਕੁੰਭ ਰਾਸ਼ੀ ਵਾਲਿਆਂ ਨੂੰ ਜੀਵਨ ਦੀਆਂ ਕੁਝ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਅਤੇ ਪਰਿਵਾਰ ਵਿੱਚ ਆਪਸੀ ਤਾਲਮੇਲ ਬਿਹਤਰ ਹੋਵੇਗਾ। ਕੰਮ ਦੇ ਸਥਾਨ 'ਤੇ ਤਣਾਅ ਘਟੇਗਾ, ਹਾਲਾਂਕਿ ਧੀਰਜ ਬਣਾ ਕੇ ਰੱਖਣਾ ਅਤੇ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਨਿਭਾਉਣਾ ਜ਼ਰੂਰੀ ਹੋਵੇਗਾ।
 


author

Inder Prajapati

Content Editor

Related News