ਅੱਜ ਇਹ ਰਾਸ਼ੀਆਂ ਹੋਣਗੀਆਂ 'ਮਾਲਮਾਲ' ! ਕਰੀਅਰ 'ਚ ਆਵੇਗਾ ਵੱਡਾ ਉਛਾਲ ਤੇ ਨੋਟਾਂ ਦਾ ਵਰ੍ਹੇਗਾ ਮੀਂਹ

Thursday, Oct 22, 2026 - 09:03 AM (IST)

ਅੱਜ ਇਹ ਰਾਸ਼ੀਆਂ ਹੋਣਗੀਆਂ 'ਮਾਲਮਾਲ' ! ਕਰੀਅਰ 'ਚ ਆਵੇਗਾ ਵੱਡਾ ਉਛਾਲ ਤੇ ਨੋਟਾਂ ਦਾ ਵਰ੍ਹੇਗਾ ਮੀਂਹ

ਨਵੀਂ ਦਿੱਲੀ - ਅੱਜ 22 ਅਕਤੂਬਰ 2026 ਦਿਨ ਵੀਰਵਾਰ ਕਈ ਰਾਸ਼ੀਆਂ ਲਈ ਖੁਸ਼ੀਆਂ ਤੇ ਨਵੇਂ ਮੌਕੇ ਲੈ ਕੇ ਆਵੇਗਾ। ਅੱਜ ਕੁਝ ਰਾਸ਼ੀਆਂ ਨੂੰ ਕੰਮ 'ਤੇ ਉੱਚ ਅਧਿਕਾਰੀਆਂ ਤੋਂ ਸਮਰਥਨ ਮਿਲੇਗਾ, ਜਦੋਂ ਕਿ ਕੁਝ ਨੂੰ ਕਾਰੋਬਾਰ ਅਤੇ ਵਿੱਤੀ ਮਾਮਲਿਆਂ 'ਚ ਤਰੱਕੀ ਦੇ ਮੌਕੇ ਮਿਲਣਗੇ। ਇਸ ਦੌਰਾਨ, ਕੁਝ ਲੋਕਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ। ਇਸ ਲਈ ਆਓ ਇਸ ਖਬਰ ਰਾਹੀਂ ਜਾਣਦੇ ਹਾਂ ਕਿ ਉਹ ਕਿਹੜੀਆਂ ਰਾਸ਼ੀਆਂ ਹਨ ਜੋ ਅੱਜ ਦੇ ਦਿਨ ਮਾਲਾਮਾਲ ਹੋਣ ਵਾਲੀਆਂ ਹਨ। 

ਕੰਨਿਆ
ਕੰਨਿਆ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਬਹੁਤ ਹੀ ਸ਼ਾਨਦਾਰ ਰਹਿਣ ਵਾਲਾ ਹੈ। ਨੌਕਰੀ ਕਰਨ ਵਾਲਿਆਂ ਨੂੰ ਕਿਸੇ ਅਧਿਕਾਰੀ ਦਾ ਪੂਰਾ ਸਮਰਥਨ ਮਿਲਣ ਦੀ ਸੰਭਾਵਨਾ ਹੈ। ਤਰੱਕੀ ਦੇ ਨਵੇਂ ਰਸਤੇ ਖੁੱਲ੍ਹ ਸਕਦੇ ਹਨ। ਕੁਝ ਸਮੇਂ ਤੋਂ ਤੁਹਾਡੇ ਕੰਮ 'ਚ ਆ ਰਹੀਆਂ ਰੁਕਾਵਟਾਂ ਕਿਸੇ ਦੀ ਮਦਦ ਨਾਲ ਦੂਰ ਹੋ ਸਕਦੀਆਂ ਹਨ। ਤੁਹਾਨੂੰ ਪੁਰਾਣੇ ਦੋਸਤਾਂ ਨੂੰ ਮਿਲਣ ਅਤੇ ਕਿਸੇ ਧਾਰਮਿਕ ਸਮਾਗਮ 'ਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਪਰਿਵਾਰ 'ਚ ਸ਼ਾਂਤੀ ਅਤੇ ਖੁਸ਼ੀ ਤੁਹਾਨੂੰ ਖੁਸ਼ ਰੱਖੇਗੀ।

ਧਨੁ 
ਅੱਜ ਦਾ ਦਿਨ ਇਨ੍ਹਾਂ ਰਾਸ਼ੀਆਂ ਵਾਲਿਆਂ ਲਈ ਬਹੁਤ ਹੀ ਖੁਸ਼ਕਿਸਮਤ ਹੋਣ ਵਾਲਾ ਹੈ। ਨੌਕਰੀ ਕਰਨ ਵਾਲਿਆਂ ਨੂੰ ਇਕ ਨਵਾਂ ਪ੍ਰੋਜੈਕਟ ਮਿਲ ਸਕਦਾ ਹੈ, ਜੋ ਭਵਿੱਖ 'ਚ ਲਾਭਦਾਇਕ ਮੌਕੇ ਲਿਆਏਗਾ। ਨੌਕਰੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਹੋਣ ਦੀ ਉਮੀਦ ਹੈ। ਪਰਿਵਾਰ ਦੇ ਬਜ਼ੁਰਗਾਂ ਦੀ ਸਲਾਹ ਲਾਭਦਾਇਕ ਸਾਬਤ ਹੋ ਸਕਦੀ ਹੈ। ਕਰੀਅਰ 'ਚ ਤਰੱਕੀ ਦੇ ਨਵੇਂ ਮੌਕੇ ਮਿਲਣ ਦੇ ਸੰਕੇਤ ਹਨ।

ਮਕਰ 
ਇਨ੍ਹਾਂ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਬਹੁਤ ਹੀ ਸਕਾਰਾਮਤਕ ਸਾਬਤ ਹੋਣ ਵਾਲਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਲੱਭਣ ਨਾਲ ਰਾਹਤ ਮਿਲੇਗੀ। ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਮਦਦ ਨਾਲ ਮਹੱਤਵਪੂਰਨ ਕੰਮ ਪੂਰਾ ਕੀਤਾ ਜਾ ਸਕਦਾ ਹੈ। ਤੁਸੀਂ ਕਿਸੇ ਪੁਰਾਣੇ ਦੋਸਤ ਨੂੰ ਮਿਲ ਸਕਦੇ ਹੋ। ਨੌਜਵਾਨ ਭਵਿੱਖ ਦੇ ਯਤਨਾਂ ਨੂੰ ਲੈ ਕੇ ਉਤਸ਼ਾਹਿਤ ਹੋਣਗੇ। ਉਨ੍ਹਾਂ ਤੋਂ ਸਫਲਤਾ ਪ੍ਰਾਪਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਕਰਜ਼ਾ ਚੁਕਾਉਣ 'ਚ ਸਫਲਤਾ ਵਿੱਤੀ ਚਿੰਤਾਵਾਂ ਨੂੰ ਵੀ ਘੱਟ ਕਰੇਗੀ।

ਮੀਨ
ਮੀਨ ਰਾਸ਼ੀ ਵਾਲਿਆਂ ਲਈ ਅੱਜ ਵੀਰਵਾਰ ਦਾ ਦਿਨ ਕਈ ਢੰਗਾਂ ਨਾਲ ਚੰਗਾ ਹੋਵੇਗਾ। ਬਜ਼ੁਰਗਾਂ ਦੇ ਮਾਰਗਦਰਸ਼ਨ ਨਾਲ ਮਹੱਤਵਪੂਰਨ ਫੈਸਲੇ ਲੈਣੇ ਆਸਾਨ ਹੋਣਗੇ। ਕਾਰੋਬਾਰੀ ਆਪਣੀ ਮਿਹਨਤ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਕਾਰੋਬਾਰ ਦੇ ਵਿਸਥਾਰ ਦੇ ਮੌਕੇ ਹੋ ਸਕਦੇ ਹਨ। ਘਰ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੀ ਅਨੁਕੂਲ ਹਾਲਾਤ ਮਿਲ ਸਕਦੇ ਹਨ। ਆਪਣੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਸਮਾਂ ਦੇਣ ਨਾਲ ਤੁਹਾਡੇ ਰਿਸ਼ਤੇ ਮਜ਼ਬੂਤ ​​ਹੋਣਗੇ। ਕੋਈ ਵੀ ਮਹੱਤਵਪੂਰਨ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਣ ਨਾਲ ਤੁਹਾਡਾ ਆਤਮਵਿਸ਼ਵਾਸ ਵਧ ਸਕਦਾ ਹੈ।
 


author

Sunaina

Content Editor

Related News