ਕਰਵਾਚੌਥ ''ਤੇ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ! ਅਸਤ ਤੋਂ ਬਾਹਰ ਆ ਰਹੇ ਸ਼ੁੱਕਰ ਦੇਵ
Wednesday, Oct 28, 2026 - 08:40 PM (IST)
ਨਵੀਂ ਦਿੱਲੀ : ਜੋਤਿਸ਼ ਗਣਨਾਵਾਂ ਅਨੁਸਾਰ 29 ਅਕਤੂਬਰ 2026 ਨੂੰ ਸ਼ੁੱਕਰ ਦੇਵ ਆਪਣੀ ਹੀ ਰਾਸ਼ੀ ਤੁਲਾ ਵਿੱਚ ਅਸਤ ਸਥਿਤੀ ਤੋਂ ਬਾਹਰ ਆ ਰਹੇ ਹਨ। ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਨੂੰ ਪ੍ਰੇਮ, ਵਿਆਹ, ਸੁੰਦਰਤਾ, ਕਲਾ, ਸੁਖ-ਸੁਵਿਧਾਵਾਂ ਅਤੇ ਭੌਤਿਕ ਖੁਸ਼ਹਾਲੀ ਦਾ ਕਾਰਕ ਮੰਨਿਆ ਜਾਂਦਾ ਹੈ। ਸ਼ੁੱਕਰ ਦੇ ਅਸਤ ਤੋਂ ਬਾਅਦ ਉਦੈ ਹੋਣ ਨਾਲ ਇਸ ਦਾ ਪ੍ਰਭਾਵ ਵਧੇਗਾ, ਜਿਸ ਨਾਲ ਕਰੀਅਰ, ਆਰਥਿਕ ਸਥਿਤੀ ਅਤੇ ਰਿਸ਼ਤਿਆਂ ਵਿੱਚ ਸੁਧਾਰ ਦੇ ਯੋਗ ਬਣ ਰਹੇ ਹਨ।
ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਵਿਸ਼ੇਸ਼ ਲਾਭ:
1. ਤੁਲਾ ਰਾਸ਼ੀ: ਸ਼ੁੱਕਰ ਇਸ ਰਾਸ਼ੀ ਦਾ ਸੁਆਮੀ ਹੈ ਅਤੇ ਆਪਣੀ ਹੀ ਰਾਸ਼ੀ ਵਿੱਚ ਉਦੈ ਹੋ ਰਿਹਾ ਹੈ। ਨੌਕਰੀਪੇਸ਼ਾ ਲੋਕਾਂ ਦੇ ਕੰਮ ਦੀ ਸ਼ਲਾਘਾ ਹੋਵੇਗੀ, ਜਦਕਿ ਵਪਾਰੀਆਂ ਨੂੰ ਸਾਂਝੇਦਾਰੀ ਸੁਧਾਰਨ ਅਤੇ ਰੁਕੇ ਹੋਏ ਸੌਦਿਆਂ 'ਤੇ ਮੁੜ ਵਿਚਾਰ ਕਰਨ ਦੇ ਮੌਕੇ ਮਿਲਣਗੇ।
2. ਕੰਨਿਆ ਰਾਸ਼ੀ: ਪੇਸ਼ੇਵਰ ਸੰਪਰਕਾਂ ਤੋਂ ਆਰਥਿਕ ਲਾਭ ਮਿਲੇਗਾ। ਨਵੀਂ ਨੌਕਰੀ ਬਾਰੇ ਗੱਲਬਾਤ ਕਰਨ ਜਾਂ ਪੁਰਾਣੇ ਮੌਕਿਆਂ 'ਤੇ ਮੁੜ ਵਿਚਾਰ ਕਰਨ ਦਾ ਮੌਕਾ ਮਿਲੇਗਾ।
3. ਕਰਕ ਰਾਸ਼ੀ: ਆਮਦਨ ਵਿੱਚ ਵਾਧਾ, ਕੰਮ ਵਿੱਚ ਪਛਾਣ ਅਤੇ ਵਪਾਰ ਦੇ ਵਿਕਾਸ ਦੇ ਮੌਕੇ ਪ੍ਰਾਪਤ ਹੋਣਗੇ। ਕਲਾ, ਫੈਸ਼ਨ, ਡਿਜ਼ਾਈਨਿੰਗ ਅਤੇ ਲੋਕਾਂ ਨਾਲ ਜੁੜੇ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਲਈ ਇਹ ਸਮਾਂ ਲਾਭਦਾਇਕ ਰਹੇਗਾ।
4. ਵ੍ਰਿਸ਼ਭ ਰਾਸ਼ੀ: ਸ਼ੁੱਕਰ ਇਸ ਰਾਸ਼ੀ ਦਾ ਸੁਆਮੀ ਹੋਣ ਕਰਕੇ ਇਹ ਬਦਲਾਅ ਮਹੱਤਵਪੂਰਨ ਰਹੇਗਾ, ਜਿਸ ਨਾਲ ਪੁਰਾਣੇ ਰਿਸ਼ਤਿਆਂ ਦੇ ਮਤਭੇਦ ਸੁਲਝ ਸਕਦੇ ਹਨ।
5. ਮਕਰ ਰਾਸ਼ੀ: ਇਹ ਸਮਾਂ ਟੀਮ ਵਰਕ, ਨਵੇਂ ਸੰਪਰਕ ਬਣਾਉਣ ਅਤੇ ਯੋਜਨਾਵਾਂ 'ਤੇ ਮੁੜ ਵਿਚਾਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਜੋਤਿਸ਼ ਅਨੁਸਾਰ ਸ਼ੁੱਕਰ ਦੇਵ ਅਜੇ ਵਕਰੀ ਸਥਿਤੀ ੇਵਿੱਚ ਵੀ ਹਨ, ਇਸ ਲਈ ਪੁਰਾਣੇ ਫੈਸਲਿਆਂ ਅਤੇ ਯੋਜਨਾਵਾਂ ਦੀ ਸਮੀਖਿਆ ਕਰਨ ਦੀ ਲੋੜ ਹੋਵੇਗੀ। ਸਾਰੀਆਂ ਰਾਸ਼ੀਆਂ ਦੇ ਜਾਤਕਾਂ ਨੂੰ ਪੈਸੇ ਦੇ ਨਿਵੇਸ਼, ਵੱਡੇ ਖਰਚਿਆਂ ਅਤੇ ਨਵੇਂ ਸਮਝੌਤਿਆਂ ਨੂੰ ਅੰਤਿਮ ਰੂਪ ਦਿੰਦੇ ਸਮੇਂ ਜਲਦਬਾਜ਼ੀ ਵਿੱਚ ਫੈਸਲੇ ਨਾ ਲੈਣ ਦੀ ਸਲਾਹ ਦਿੱਤੀ ਗਈ ਹੈ।
