26/11 ਅੱਤਵਾਦੀ ਹਮਲਾ : 3 ਮਛੇਰਿਆਂ ਦੇ ਪਰਿਵਾਰ ਨੂੰ 12 ਸਾਲ ਬਾਅਦ ਮਿਲਿਆ ਮੁਆਵਜ਼ਾ
Tuesday, Dec 01, 2020 - 04:44 PM (IST)
ਨਵਸਾਰੀ- ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ 26 ਨਵੰਬਰ 2008 ਨੂੰ ਹਮਲਾ ਕਰਨ ਤੋਂ ਪਹਿਲਾਂ ਮੰਨਿਆ ਜਾਂਦਾ ਹੈ ਕਿ ਪਾਕਿਸਤਾਨੀ ਅੱਤਵਾਦੀਆਂ ਨੇ 5 ਮਛੇਰਿਆਂ ਦਾ ਕਤਲ ਕੀਤਾ ਸੀ। ਇਨ੍ਹਾਂ 5 'ਚੋਂ 3 ਮਛੇਰਿਆਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੇ 12 ਸਾਲ ਬਾਅਦ ਗੁਜਰਾਤ ਸਰਕਾਰ ਨੇ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 2 ਮਛੇਰਿਆਂ ਦੇ ਪਰਿਵਾਰ ਨੂੰ ਵੱਖ-ਵੱਖ ਅਧਿਕਾਰੀਆਂ ਵਲੋਂ ਮੁਆਵਜ਼ਾ ਦਿੱਤਾ ਜਾ ਚੁਕਿਆ ਹੈ। ਇਨ੍ਹਾਂ 'ਚੋਂ 'ਕੁਬੇਰ' ਨਾਮੀ ਮੱਛੀ ਫੜਨ ਵਾਲੇ ਟ੍ਰਾਲਰ ਦੇ ਕੈਪਟਨ ਅਮਰ ਸਿੰਘ ਸੋਲੰਕੀ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਜਲਾਲਪੁਰ ਤਾਲੁਕਾ ਦੇ ਵੰਸੀ ਪਿੰਡ ਦੇ ਰਹਿਣ ਵਾਲੇ 3 ਹੋਰ ਮਛੇਰਿਆਂ ਨਟੂ ਰਾਠੌੜ, ਮੁਕੇਸ਼ ਰਾਠੌੜ ਅਤੇ ਬਲਵੰਤ ਟਾਂਡੇਲ ਦੇ ਪਰਿਵਾਰ ਆਰਥਿਕ ਮਦਦ ਦਾ ਇੰਤਜ਼ਾਰ ਕਰ ਰਹੇ ਸਨ।
ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ ਬੈਠਕ ਜਾਰੀ, BJP ਦੇ ਕਈ ਵੱਡੇ ਨੇਤਾ ਸ਼ਾਮਲ
ਉਨ੍ਹਾਂ ਨੇ ਦੱਸਿਆ ਕਿ ਤਿੰਨ ਮ੍ਰਿਤਕ ਮਛੇਰਿਆਂ ਦੇ ਪਰਿਵਾਰ ਵਾਲਿਆਂ ਦੇ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਮਦਦ ਸਾਵਧੀ ਜਮ੍ਹਾ ਦੇ ਰੂਪ 'ਚ ਦਿੱਤੀ ਗਈ ਹੈ। ਨਵਸਾਰੀ ਜ਼ਿਲ੍ਹੇ ਦੇ ਆਫ਼ਤ ਪ੍ਰਬੰਧਨ ਸ਼ਾਖਾ ਦੀ ਮਾਮਲਾਦਾਰ ਰੋਸ਼ਨੀ ਪਟੇਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮਛੇਰਿਆਂ ਦੇ ਪਰਿਵਾਰ ਨੂੰ ਸਾਵਧੀ ਜਮ੍ਹਾ ਰਾਸ਼ੀ ਦੇ ਦਸਤਾਵੇਜ਼ ਸੌਂਪੇ ਗਏ। ਪਟੇਲ ਨੇ ਦੱਸਿਆ,''ਸਰਕਾਰ ਦੇ ਨਿਯਮਾਂ ਦੇ ਅਧੀਨ ਤਿੰਨ ਮਛੇਰਿਆਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦੀ ਸਾਵਧੀ ਜਮ੍ਹਾ ਰਾਸ਼ੀ ਦੇ ਦਸਤਾਵੇਜ਼ ਦਿੱਤੇ ਅਤੇ ਇਸ ਦੀ ਮਿਆਦ ਪੂਰੀ ਹੋਣ ਦੀ ਸਮੇਂ-ਸੀਮਾ 3 ਸਾਲ ਹੈ।'' ਦੱਸਣਯੋਗ ਹੈ ਕਿ ਨਵਸਾਰੀ ਦੀ ਦੀਵਾਨੀ ਅਦਾਲਤ ਨੇ ਫਰਵਰੀ 2017 'ਚ ਤਿੰਨ ਮਛੇਰਿਆਂ ਨੂੰ ਮ੍ਰਿਤਕ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਮੁਆਵਜ਼ੇ ਲਈ ਅਦਾਲਤ ਦਾ ਰੁਖ ਕੀਤਾ ਸੀ, ਕਿਉਂਕਿ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਨਹੀਂ ਕੀਤੇ ਜਾਣ ਕਾਰਨ ਮਦਦ ਸੰਭਵ ਨਹੀਂ ਸੀ।
ਇਹ ਵੀ ਪੜ੍ਹੋ : ਗੱਲਬਾਤ ਲਈ ਵਿਗਿਆਨ ਭਵਨ ਪੁੱਜਣ ਲੱਗੇ ਕਿਸਾਨ ਆਗੂ, ਰਾਜਨਾਥ ਕਰਨਗੇ ਬੈਠਕ ਦੀ ਅਗਵਾਈ