ਸੰਕਟ ਮੋਚਨ ਮੰਦਰ ਵਾਰਾਣਸੀ ’ਚ 2500 ਕਿੱਲੋ ਦੇ ਲੱਡੂ ਦਾ ਲਾਇਆ ਭੋਗ
Sunday, Apr 13, 2025 - 04:20 AM (IST)

ਵਾਰਾਣਸੀ - ਯੂ.ਪੀ. ਦੇ ਵੱਖ-ਵੱਖ ਜ਼ਿਲਿਆਂ ’ਚ ਸ਼ਨੀਵਾਰ ਨੂੰ ਹਨੂੰਮਾਨ ਜਯੰਤੀ ਬਹੁਤ ਉਤਸ਼ਾਹ ਨਾਲ ਮਨਾਈ ਗਈ। ਵਾਰਾਣਸੀ ਦੇ ਸੰਕਟ ਮੋਚਨ ਮੰਦਰ ’ਚ ਪਵਨਪੁੱਤਰ ਦੀ ਆਰਤੀ ਦੇ ਨਾਲ 2500 ਕਿਲੋ ਦੇ ਲੱਡੂ ਦਾ ਭੋਗ ਲਾਇਆ ਗਿਆ। ਹਨੂੰਮਾਨ ਧਵਜ ਯਾਤਰਾ 1100 ਡਮਰੂ ਵਜਾਉਣ ਨਾਲ ਸ਼ੁਰੂ ਹੋਈ। ਇਸ ’ਚ 2100 ਫੁੱਟ ਲੰਬਾ ਗਦਾ ਵੀ ਸ਼ਾਮਲ ਸੀ।
ਦੂਜੇ ਪਾਸੇ ਪ੍ਰਯਾਗਰਾਜ ’ਚ ਲੇਟੇ ਹੋਏ ਹਨੂੰਮਾਨ ਜੀ ਦੀ ਸ਼ਾਨਦਾਰ ਸਜਾਵਟ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਲੰਬੀ ਕਤਾਰ ਲੱਗ ਗਈ। ਅਯੁੱਧਿਆ ਦੇ ਹਨੂੰਮਾਨਗੜ੍ਹੀ ਵਿਖੇ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ। ਲਗਭਗ ਇਕ ਕਿਲੋਮੀਟਰ ਲੰਬੀ ਸ਼ਰਧਾਲੂਆਂ ਦੀ ਕਤਾਰ ਸੀ।